ਗੁਰਬਾਣੀ ਵਿਆਕਰਨ ਦੇ ਨਿਯਮ:-
' ਓਹ ' ਸ਼ਬਦ ਦਸ ਰੂਪਾਂ ਵਿੱਚ ਆਉਂਦੇ ਹਨ; ਜਿਵੇਂ : ਓਹ, ਓਹਿ, ਓਹੁ, ਓਹੇ, ਓਹੈ, ਓਹੋ, ਓਇ, ਓਈ, ਉਹ ਅਤੇ ਉਹੁ ।
ਇਸ ਤੋਂ ਇਲਾਵਾ ਨਾਨਕ ਸ਼ਬਦ ਨੂੰ 7 ਵੱਖ-ਵੱਖ ਰੂਪਾਂ ਨਾਨਕ, ਨਾਨਕਾ, ਨਾਨਕਿ, ਨਾਨਕੁ, ਨਾਨਕੈ, ਨਾਨਕੋ, ਨਾਨਕਹ ਵਿੱਚ ਦਰਸਾਇਆ ਗਿਆ ਹੈ।
ਇਨ੍ਹਾਂ ਸਾਰੇ ਸ਼ਬਦਾਂ ਦੀ ਵਰਤੋਂ ਬਾਰੇ ਅਸੀਂ ਅਖੀਰ ਵਿੱਚ ਲੜੀਵਾਰ ਵੀਚਾਰ ਕਰਾਂਗੇ ।
ਪੜਨਾਂਵ ਦੇ ਰੂਪ ਵਿੱਚ, ' ਓਹ ' ਦੇ ਚਾਰ ਰੂਪ ਆਉਂਦੇ ਹਨ; ਜਿਵੇਂ : ਓਹ, ਓਹਿ, ਓਇ, ਓਹੁ।
ਓਹ - ਇਸਤਰੀ ਲਿੰਗ, ਇਕ-ਵਚਨ, ਪੜਨਾਂਵ :
- ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ॥
- ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ॥ (ਪੰਨਾ 168)
- ਬਿਰਖ ਕੀ ਛਾਇਆ ਸਿਉ ਰੰਗੁ ਲਾਵੈ॥
- ਓਹ ਬਿਨਸੈ ਉਹੁ ਮਨਿ ਪਛੁਤਾਵੈ॥ (ਪੰਨਾ 268)
- ਕਾਇਆ ਹੰਸ ਪ੍ਰੀਤਿ ਬਹੁ ਧਾਰੀ॥
- ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ॥ (ਪੰਨਾ 1028); ਓਹ - ਇਸਤਰੀ ਲਿੰਗ, ਇਕ-ਵਚਨ ਪੜਨਾਂਵ ਅਤੇ ਓਹੁ ਪੁਲਿੰਗ, ਇਕ-ਵਚਨ ਪੜਨਾਂਵ ਹੈ।
- ਸਫਲ ਮੂਰਤੁ ਸਫਲ ਓਹ ਘਰੀ॥ ਜਿਤੁ ਰਸਨਾ ਉਚਰੈ ਹਰਿ ਹਰੀ॥ (ਪੰਨਾ 191)
- ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ ਓਤਿ ਪੋਤਿ ਭਗਤਨ ਸੰਗਿ ਜੋਰੀ॥
- ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ॥ (ਪੰਨਾ 208)
ਓਹਿ – ਬਹੁ ਵਚਨ, ਪੁਲਿੰਗ, ਪੜਨਾਂਵ, ਅੱਨ-ਪਰੁਖ :
- ਨਾ ਓਹਿ ਮਰਹਿ ਨ ਠਾਗੇ ਜਾਹਿ॥ (ਪੰਨਾ 8); ਕਿਉਂਕਿ ' ਓਹਿ ' ਬਹੁ-ਵਚਨ ਹੈ ਇਸ ਲਈ ਇਸ ਨਾਲ ਵਰਤੀ ਕਿਰਿਆ ਵੀ ਬਹੁ-ਵਚਨ ਰੂਪ ਵਿੱਚ ਹੋਵੇਗੀ। ਸ਼ੁੱਧ ਉਚਾਰਨ ਲਈ - ਨਾ ਓਹਿ ਮਰਹਿਂ ਨ ਠਾਗੇ ਜਾਹਿਂ॥ ਯੋਗ ਥਾਂਵਾਂ ਉਤੇ ਬਿੰਦੀ ਸਹਿਤ ਪੜ੍ਹਾਂਗੇ।
- ਜੇ ਤੂ ਸਾਹਿਬ ਆਵਹਿ ਰੋਹਿ॥ ਤੂ ਓਨਾ ਕਾ ਤੇਰੇ ਓਹਿ॥ (ਪੰਨਾ 25); ' ਸਾਹਿਬ ' ਆਦਰ-ਵਾਚੀ ਬਹੁ-ਵਚਨ ਰੂਪ ਹੈ। ਸ਼ੁੱਧ ਉਚਾਰਨ ਲਈ ' ਆਵਹਿਂ ' ਬਿੰਦੀ ਸਹਿਤ ਪੜ੍ਹਾਂਗੇ।; ਰੋਹਿ = ਰੋਹ ਵਿੱਚ, ਗੁੱਸੇ ਵਿੱਚ;
- ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ॥ ' ਇਕਿ ' ਬਹੁ-ਵਚਨ ਰੂਪ ਹੈ। ਸ਼ੁੱਧ ੳਚਾਰਨ ਲਈ ' ਰਹੇਂ ' ਬਿੰਦੀ ਸਹਿਤ ਪੜ੍ਹਾਂਗੇ।
- ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ॥ (ਪੰਨਾ 139); ' ਓਹਿ ' ਬਹੁ-ਵਚਨ ਹੈ । ਨਾਇ = ਨਾਮ ਵਿੱਚ, ਹੁਕਮ ਵਿੱਚ, ਨਿਯਮ ਵਿੱਚ; ਸਚੈ ਨਾਇ ਸਮਾਇਆ- ਸੱਚੇ ਦੇ ਨਾਮ ਵਿੱਚ ਲੀਨ ਹਨ ; ਸ਼ੁੱਧ ਉਚਾਰਨ ਲਈ ' ਅੰਦਰਹੁਂ ਬਾਹਰਹੁਂ ਬਿੰਦੀ ਸਹਿਤ ਪੜ੍ਹਾਂਗੇ।
- ਪਾਥਰੁ ਲੇ ਪੂਜਹਿ ਮੁਗਧ ਗਵਾਰ॥ ਮੁਗਧ ਅਤੇ ਗਵਾਰ ਦੋਨੋਂ ਹੀ ਬਹੁ-ਵਚਨ ਹਨ ਇਸ ਲਈ, ਸ਼ੁੱਧ ੳਚਾਰਨ ਲਈ ' ਪੂਜਹਿਂ ' ਬਿੰਦੀ ਸਹਿਤ ਪੜ੍ਹਾਂਗੇ।
- ਓਹਿ ਜਾ ਆਪਿ ਡੁਬੇ ਤੁਮ ਕਹਾ ਤਾਰਣਹਾਰੁ॥ (ਪੰਨਾ 556); ਸ਼ੁੱਧ ਉਚਾਰਨ ਲਈ ' ਕਹਾਂ ' ਬਿੰਦੀ ਸਹਿਤ ਪੜ੍ਹਾਂਗੇ; ਅੱਗੇ ਸ਼ਬਦ "ਤਾਰਣਹਾਰ" ਹੈ।
ਓਇ - ਬਹੁ-ਵਚਨ, ਪੁਲਿੰਗ, ਪੜਨਾਂਵ, ਅੱਨ-ਪਰੁਖ :
- ਓਇ ਦਰਗਹ ਪੈਧੇ ਸਤਿਗੁਰੂ ਛਡਾਏ॥ (ਪੰਨਾ 1028); ਸ਼ੁੱਧ ਉਚਾਰਨ ਲਈ ' ਦਰਗਹ ' ਨੂੰ ' ਦਰਗਾਹ ' ਅਤੇ ' ਪੈਂਧੇ ' ਬਿੰਦੀ ਸਹਿਤ ਪੜ੍ਹਾਂਗੇ। ਪ੍ਰਭੂ ਦੀ ਦਰਗਾਹ ਵਿੱਚ ਆਦਰ ਪਾਉਂਦੇ ਹਨ; ਸਤਿਗੁਰੂ ਉਨ੍ਹਾਂ ਨੂੰ ਵਿਕਾਰਾਂ ਤੋਂ ਆਪ ਛੁਡਉਂਦਾ ਹੈ।
- ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥ (ਪੰਨਾ 28); ਸ਼ੁੱਧ ਉਚਾਰਨ ਲਈ ' ਅੰਦਰਹੁਂ ਬਾਹਰਹੁਂ ' ਬਿੰਦੀ ਸਹਿਤ ਪੜ੍ਹਾਂਗੇ।
- ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ॥ (ਪੰਨਾ 41); ਬਲਾਇ = ਆਫ਼ਤ ; ਸ਼ੁੱਧ ਉਚਾਰਨ ਲਈ ' ਨਿਵਹਿਂ , ਓਨਾਂ ' ਬਿੰਦੀ ਸਹਿਤ ਪੜ੍ਹਾਂਗੇ।
ਓਹੁ – ਇਕ-ਵਚਨ, ਪੁਲਿੰਗ, ਪੜਨਾਂਵ, ਅਨ-ਪੁਰਖ :
- ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥ (ਪੰਨਾ 4)
- ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ, ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।
- ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥ (ਪੰਨਾ 7); ਸ਼ੁੱਧ ਉਚਾਰਨ ਲਈ ' ਓਨਾਂ ' ਬਿੰਦੀ ਸਹਿਤ ਪੜ੍ਹਾਂਗੇ।
- ਬਾਬਾ ਮਾਇਆ ਰਚਨਾ ਧੋਹੁ॥; ਧੋਹੁ = ਠੱਗੀ, ਚਾਰ ਦਿਨ ਦੀ ਖੇਡ ।
- ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ॥ (ਪੰਨਾ 15); " ਏਹ " ਮਾਇਆ ਦਾ ਵਿਸ਼ੇਸ਼ਣ ਹੈ, ਇਸ ਲਈ ਇਸਤ੍ਰੀ-ਲਿੰਗ ਹੋਣ ਕਰਕੇ ਮੁਕਤਾ-ਅੰਤ ਹੈ।
- ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ॥
- ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ॥ (ਪੰਨਾ 20); ਸ਼ੁੱਧ ਉਚਾਰਨ ਲਈ ' ਅਤੋਲਵਾਂ ' ਬਿੰਦੀ ਸਹਿਤ ਪੜ੍ਹਾਂਗੇ।
- ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ॥
- ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ॥ (ਪੰਨਾ 28)
ਓਹੇ – ਇਕ ਵਚਨ ਪੜਨਾਂਵ, ਕਰਮ ਕਾਰਕ:
- ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ
- ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ॥(ਪੰਨਾ 1231); ਓਹੇ = ਉਸੇ ਪ੍ਰਭੂ ਨੂੰ ਸਿਮਰਿਆ ਕਰ।
ਓਹੈ - ਇਕ ਵਚਨ, ਪੜਨਾਂਵ, ਪੁਲਿੰਗ:
- ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ॥ (ਪੰਨਾ 492)'
ਹੇਠ ਦਿਤੀਆਂ ਦੋ ਪੰਗਤੀਆਂ ਵਿੱਚ ਓਹ ਦੇ ਦੋ ਰੂਪ ਆਉਂਦੇ ਹਨ।
- ਪਹਿਲਾ ਓਹ - ਇਸਤਰੀ ਲਿੰਗ ਪੜਨਾਂਵ ਹੈ, ਅਤੇ
- ਦੂਸਰਾ ਓਹੁ - ਇਕ ਵਚਨ ਪੁਲਿੰਗ ਪੜਨਾਂਵ ਹੈ ਜੋ ਨਿਯਮਾਵਲੀ ਨੂੰ ਹੋਰ ਵਧੇਰੇ ਸਪਸ਼ਟ ਕਰਦੇ ਹਨ।
- ਕਾਇਆ ਹੰਸ ਪ੍ਰੀਤਿ ਬਹੁ ਧਾਰੀ॥ ' ਹੰਸ ' ਨਾਲ ਲੁਪਤ ਸੰਬੰਧਕ ' ਨਾਲ ' ਹੈ ।
- ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ॥ (ਪੰਨਾ 1028); ਜੋਗੀ ਪੁਰਖੁ = ਓਹੁ ਜੀਵਾਤਮਾ ਜੋਗੀ ਵਾਂਗ ਫੇਰੀ ਪਾ ਕਾ ਚਲੇ ਜਾਣ ਵਾਲਾ; ਕਾਂਇਆਂ ਇਕ ਨਾਰੀ ਰੂਪ ਹੈ; ਓਹ = ਇਸਤਰੀ ਲਿੰਗ ਪੜਨਾਂਵ ਹੈ।
- ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ॥ ਸ਼ੁੱਧ ਉਚਾਰਨ ਲਈ ' ਸਿਉਂ ' ਬਿੰਦੀ ਸਹਿਤ ਪੜ੍ਹਾਂਗੇ।
- ਕੁਮਿਤ੍ਰਾ ਸੇਈ ਕਾਂਢੀਅਹਿ ਵਿਖ ਨ ਚਲਹਿ ਸਾਥਿ॥ (ਪੰਨਾ 318); ਵਿਖ = ਕਦਮ ; ਸ਼ਬਦ ' ਸੇਈ ' ਇਕ-ਵਚਨ, ਪੜਨਾਂਵੀਂ ਵਿਸ਼ੇਸ਼ਣ ਹੈ।
- ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ॥ ; ਘਟ = ਰਸਤਾ; ਅਵਘਟ = ਔਖਾ ਰਸਤਾ;
- ਰਮਈਏ ਸਿਉ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ॥ (ਪੰਨਾ 345) ; ਹਰਿ-ਨਾਮ ਰੂਪ ਰਾਸਿ-ਪੂੰਜੀ ; ਸ਼ੁੱਧ ਉਚਾਰਨ ਲਈ ' ਸਿਉਂ ' ਬਿੰਦੀ ਸਹਿਤ ਪੜ੍ਹਾਂਗੇ।
ਅਵਰ : ਇਸਤ੍ਰੀ-ਲਿੰਗ, ਬਹੁ-ਵਚਨ, ਅਨਿਸਚਿਤ ਸੰਖਿਅਕ ਵਿਸ਼ੇਸ਼ਣ :
- ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ॥ (ਪੰਨਾ 18); ' ਆਸ ; ਇਸਤ੍ਰੀ-ਲਿੰਗ, ਬਹੁ-ਵਚਨ ਹੈ, ਇਸੇ ਲਈ ' ਅਵਰ ' ਵੀ ਮੁਕਤਾ-ਅੰਤ, ਇਸਤ੍ਰੀ-ਲਿੰਗ ਬਹੁ-ਵਚਨ ਹੈ; ' ਤਿਆਗੈ ' ਨੂੰ ' ਤਿਆਗੈਂ ' ਬਿੰਦੀ ਸਹਿਤ ਉਚਾਰਨਾ ਹੈ।
- ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ॥ (ਪੰਨਾ 60); ਅਵਰ ਕਿ ਕਰੇ ਕਰਾਇ = ਹੋਰ ਕੀ ਕਰੇ, ਕੋਈ ਥਾਂ (ਸਹਾਰਾ ) ਨਹੀਂ ; ਸ਼ੁੱਧ ਉਚਾਰਨ ਲਈ ' ਪਛਾਣੀਐਂ ' ਬਿੰਦੀ ਸਹਿਤ ਪੜ੍ਹਾਂਗੇ।
- ਹਰਿ ਬਿਨੁ ਅਵਰ ਕ੍ਰਿਆ ਬਿਰਥੇ॥ (ਪੰਨਾ 216)
- ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ॥ (ਪੰਨਾ 252); ਕੋ = ਕੋਈ ;
- ਅਵਰ ਸਿਆਨਪ ਸਗਲੀ ਛਾਡੁ॥ (ਪੰਨਾ 286); ' ਸਿਆਨਪ ' ਇਸਤ੍ਰੀ-ਲਿੰਗ, ਬਹੁ-ਵਚਨ ਹੈ। ਇਸ ਲਈ ' ਅਵਰ ' ਵੀ ਇਸਤ੍ਰੀ-ਲਿੰਗ ਬਹੁ-ਵਚਨ, ਮੁਕਤਾ-ਅੰਤ ਹੈ। ਸਗਲੀ ਵੀ ਇਸਤ੍ਰੀ-ਲਿੰਗ ਬਹੁ-ਵਚਨ ਹੈ ।
--------------------
ਅਵਰ : ਕਰਤਾ ਕਾਰਕ ਇਸਤਰੀ ਲਿੰਗ ਬਹੁ-ਵਚਨ, ਅਨਿਸਤਿਚ ਸੰਖਿਅਕ ਵਿਸ਼ੇਸ਼ਣ
- ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ॥ (ਪੰਨਾ 18)
- ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ॥ (ਪੰਨਾ 60)
- ਹਰਿ ਬਿਨੁ ਅਵਰ ਕ੍ਰਿਆ ਬਿਰਥੇ॥ (ਪੰਨਾ 216)
- ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ॥ (ਪੰਨਾ 252)
- ਅਵਰ ਸਿਆਨਪ ਸਗਲੀ ਛਾਡੁ॥ (ਪੰਨਾ 286)
ਅਵਰਿ : ਕਰਤਾ ਕਾਰਕ, ਬਹੁ ਵਚਨ   ਪੁਲਿੰਗ
- ਅਵਰਿ ਸਾਦ ਚਖਿ ਸਗਲੇ ਦੇਖੇ ਮਨ ! ਹਰਿ ਰਸੁ ਸਭ ਤੇ ਮੀਠਾ ਜੀਉ॥ (ਪੰਨਾ 100)
- ਨਾਨਕ ਤਜੀਅਲੇ ਅਵਰਿ ਜੰਜਾਲ॥ (ਪੰਨਾ 190)
- ਅਵਰਿ ਉਪਾਵ ਸਭਿ ਮੀਤ ਬਿਸਾਰਹੁ॥ (ਪੰਨਾ 288)
- ਅਵਰਿ ਨਿਰਾਫਲ ਕਾਮਾ॥ (ਪੰਨਾ 728)
- ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ॥ (ਪੰਨਾ 954); ਸ਼ੁਧ ਉਚਾਰਨ ਲਈ " ਮੰਨਿਐਂ " ਅਤੇ " ਕਾਰਾਂ " ਬਿੰਦੀਆਂ ਸਹਿਤ ਉਚਾਰਾਂਗੇ।
ਅਵਰੁ: ਕਰਤਾ ਕਾਰਕ  ਇਕ ਵਚਨ  ਪੁਲਿੰਗ :
- ਤੁਧੁ ਬਿਨੁ ਦੂਜਾ ਅਵਰੁ ਨ ਕੋਇ॥ (ਪੰਨਾ 12)
- ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥ (ਪੰਨਾ 14) ; ਸ਼ੁਧ ਉਚਾਰਨ ਥਾਉਂ, ਬਿੰਦੀ ਸਹਿਤ ਹੈ।
- ਮੇਰੇ ਰਾਮ ! ਮੈ ਹਰਿ ਬਿਨੁ ਅਵਰੁ ਨ ਕੋਇ॥ (ਪੰਨਾ 27)
- ਤਿਸ ਕੀ ਸਰਨੀ ਪਰੁ ਮਨਾ ! ਜਿਸੁ ਜੇਵਡੁ ਅਵਰੁ ਨ ਕੋਇ॥ (ਪੰਨਾ 44)
- ਭਾਈ ਰੇ ! ਅਵਰੁ ਨਾਹੀ ਮੈ ਥਾਉ॥ (ਪੰਨਾ 58) ; ਸ਼ੁਧ ਉਚਾਰਨ ਥਾਉਂ, ਅਤੇ ਮੈਂ   ਬਿੰਦੀ ਸਹਿਤ ਹਨ।
ਅਵਰਹ : ਸੰਪਰਦਾਨ ਕਾਰਕ
- ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ॥ (ਪੰਨਾ 274) ; ਹੋਰਨਾਂ ਨੂੰ ਨਾਮੁ ਜਪਾਉਂਦਾ ਹੈ ।
- ਆਪਿ ਜਪਹੁ ਅਵਰਹ ਨਾਮੁ ਜਪਾਵਹੁ॥ (ਪੰਨਾ 290)
- ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (ਪੰਨਾ 306)
- ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ॥ (ਪੰਨਾ 1206)
- ਕਬੀਰ ! ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ॥ (ਪੰਨਾ 1369)
(ਅਵਰਹ) ਅੰਤਲੇ ਹਾਹੇ ਦਾ ਉਚਾਰਨ ਬਿੰਦੀ ਰਹਿਤ ਕਰਨਾ ਹੈ। ਹ ਦੀ ਧੁਨੀ ਕੰਠ ਦੁਆਰ ਵਿੱਚ , ਸਿਹਾਰੀ ਵੱਲ ਉਲਾਰ ਨਹੀਂ ਹੋਣਾ।
ਇਕ - ਇਸਤਰੀ ਲਿੰਗ, ਇਕ ਵਚਨ, ਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਦਾ ਰੂਪ ਹੈ।
- ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ (ਪੰਨਾ 1) ; ਸ਼ੁਧ ਉਚਾਰਨ ਹੋਹਿਂ, ਬਿੰਦੀ ਸਹਿਤ ਹੈ ਅਤੇ ਤਂ ਸਹਿਤ ਹੈ।
- ਗੁਰਾ ! ਇਕ ਦੇਹਿ ਬੁਝਾਈ ॥ (ਪੰਨਾ 2)
- ਨਾਨਕ ! ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ॥ ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ॥ (ਪੰਨਾ 318); ਵਿਖ = ਕਦਮ ।
- ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ॥ ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ॥ ਸ਼ੁਧ ਉਚਾਰਨ ਸਿਉਂ , ਬਿੰਦੀ ਸਹਿਤ ਹੈ।
ਇਕਿ - ਬਹੁ ਵਚਨ (ਇਸਤ੍ਰੀ-ਲਿੰਗ ਅਤੇ ਪੁਲਿੰਗ ; ਦੋਵਾਂ ਲਈ) , ਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਹੈ ਅਤੇ ਕਈ (ਅਨੇਕ) ਅਰਥ ਰੱਖਦਾ ਹੈ:
- ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ (ਪੰਨਾ 1); ਸ਼ੁਧ ਉਚਾਰਨ ਭਵਾਈਅਹਿਂ , ਬਿੰਦੀ ਸਹਿਤ ਹੈ।
- ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ॥ (ਪੰਨਾ 11)
- ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ॥ (ਪੰਨਾ 16); ਸ਼ੁਧ ਉਚਾਰਨ ਆਵਹਿਂ ਅਤੇ ਰਖੀਅਹਿਂ ਦਾ ਬਿੰਦੀ ਸਹਿਤ ਹੈ। ਸਲਾਰ = ਸਰਦਾਰ।
- ਨਾਨਕ ! ਬੇੜੀ ਸਚ ਕੀ ਤਰੀਐ ਗੁਰ ਵੀਚਾਰਿ॥ ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ॥ (ਪੰਨਾ 20); ਸ਼ੁਧ ਉਚਾਰਨ ਆਵਹਿਂ ਅਤੇ ਜਾਵਹੀਂ , ਦਾ ਬਿੰਦੀ ਸਹਿਤ ਹੈ।
- ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ॥ ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ॥ (ਪੰਨਾ 36); ਸ਼ੁਧ ਉਚਾਰਨ ਸੁਤਿਆਂ ਦਾ ਬਿੰਦੀ ਸਹਿਤ ਹੈ।
ਇਕੁ - ਅਦੁਤੀਯ (ਲਾਸਾਨੀ) ਪੁਲਿੰਗ   ਇਕ ਵਚਨ, ਨਿਸ਼ਚਿਤ ਸੰਖਿਅਕ ਵਿਸ਼ੇਸ਼ਣ :
- ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ (ਪੰਨਾ 2)
- ਨਾਨਕ ! ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ॥ (ਪੰਨਾ 5)
- ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ (ਪੰਨਾ 7)
- ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ॥ ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ॥ (ਪੰਨਾ 21); ਕਿਉਂ ਅਤੇ ਮਾਹਿਂ ਬਿੰਦੀ ਸਹਿਤ ਉਚਾਰਨੇ ਹਨ।
- ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ॥ ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ॥ (ਪੰਨਾ 27)
ਨੋਟ :- ਗੁਰਮਤਿ ਮਾਰਤੰਡ ਦੇ ਸਫ਼ਾ 421 ਉੱਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਇਸ ਸਬੰਧੀ ਆਪਣੇ ਵਿਚਾਰ ਇਉਂ ਅੰਕਿਤ ਕੀਤੇ ਹਨ: “ਮਾਤ੍ਰਾਂ ਬਿਨਾ ਅਰਥ ਸਪਸ਼ਟ ਨਹੀਂ ਹੋਂਦਾ, ਜਿਵੇਂ ‘ਜਪੁ’ ਵਿੱਚ ਆਇਆ ‘ਇਕੁ’ ਸ਼ਬਦ ਇਕ ਗਿਣਤੀ (ਯਕ) ਦਾ ਬੋਧਕ ਹੈ।
ਸਭ - ਕਰਤਾ ਕਾਰਕ, ਇਸਤਰੀ ਲਿੰਗ ਬਹੁ-ਵਚਨ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ
- ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ॥ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ॥ (ਪੰਨਾ 6) ; ਵਾਜਹਿਂ ਬਿੰਦੀ ਸਹਿਤ ਉਚਾਰਨੇ ਹਨ।
- ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ॥ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ॥ (ਪੰਨਾ 11)
- ਸਭ ਤੇਰੀ ਤੂੰ ਸਭਨੀ ਧਿਆਇਆ॥ ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ॥ (ਪੰਨਾ 1 1)
- ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਈ ਰਾਮ॥ ਨਾਨਕ ! ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ॥ (ਪੰਨਾ 848)
- ਹਰਿ ਸਭਨਾ ਕਾ ਹੈ ਖਸਮੁ ਸੋ ਭਗਤ! ਜਨ ! ਚਿਤਿ ਕਰਿ॥ ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ॥ (ਪੰਨਾ 849); ਪਵੈਂ ਬਿੰਦੀ ਸਹਿਤ।
- ਵਿਣੁ ਕਾਇਆ ਜਿ ਹੋਰਥੈ ਧਨੁ ਖੋਜਦੇ ਸੇ ਮੂੜ ਬੇਤਾਲੇ॥ (ਪੰਨਾ 309)
- ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ॥ ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ॥ (ਪੰਨਾ 850); ਇਥੇ " ਸਭ " ਇਸਤ੍ਰੀ ਲਿੰਗ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਹੈ।
- ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਖਾਇ ਘਨੇਰੀ॥ (ਪੰਨਾ 451); ਗੁਰਸਿਖਾਂ ਉਚਾਰਨਾ ਹੈ।
ਸਭਿ – ਕਰਤਾ ਕਾਰਕ, ਬਹੁ-ਵਚਨ ਪੁਲਿੰਗ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ:
- ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ॥ ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ॥ (ਪੰਨਾ 503) ;ਗਿਆਨੁ ਧਿਆਨੁ ਦੀਆਂ ਸਾਰੀਆਂ ਮਿਲਣੀਂ , ਪਰਮਾਤਮਾ ਨਾਲ ਡੂੰਘੀ ਸਾਂਝ ਬਣਨੀ, ਪ੍ਰਭੂ-ਚਰਨਾਂ ਵਿਚ ਸੁਰਤਿ ਜੁੜਨੀ—ਇਹ ਸਭ ਪ੍ਰਭੂ ਦੀ ਦਾਤਿ ਹੀ ਕਹੀ ਜਾ ਸਕਦੀ ਹੈ, (ਜਿਸ ਨੂੰ ਇਹ ਦਾਤਿ ਮਿਲਦੀ ਹੈ ਉਸ ਨੂੰ ਤੱਕ ਕੇ) ਸੇਤ ਬਰਨ = ਦੇਖ ਕੇ, ਕਾਮਾਦਿਕ ਵੈਰੀਆਂ ( ਦੂਤਾਂ ) ਦੇ ਰੰਗ ਫਕ ਹੋ ਜਾਂਦੇ ਹਨ
- ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ॥ ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ॥ (ਪੰਨਾ 800)
- ਸਾਧਸੰਗਿ ਪ੍ਰਗਟੇ ਨਾਰਾਇਣ॥ ਨਾਨਕ ਦਾਸ ਸਭਿ ਦੂਖ ਪਲਾਇਣ॥ (ਪੰਨਾ 805)
- ਵੀਰਵਾਰਿ ਵੀਰ ਭਰਮਿ ਭੁਲਾਏ॥ ਪ੍ਰੇਤ ਭੂਤ ਸਭਿ ਦੂਜੈ ਲਾਏ॥ (ਪੰਨਾ 841)
ਸਭੁ - ਕਰਤਾ ਕਾਰਕ, ਇਕ-ਵਚਨ ਪੁਲਿੰਗ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ:
- ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ (ਪੰਨਾ 1)
- ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥ (ਪੰਨਾ 2)
- ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ॥ (ਪੰਨਾ 103)
- ਨਾਮੁ ਜਪਤ ਸਰਬ ਸੁਖੁ ਪਾਈਐ॥ ਸਭੁ ਭਉ ਬਿਨਸੈ ਹਰਿ ਹਰਿ ਧਿਆਈਐ॥ (ਪੰਨਾ 104)
- ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ॥ ਨਾਨਕ ਨਾਮੁ ਸਮਾਲਹਿ ਸੇ ਜਨ ਸੋਹਨਿ ਦਰਿ ਸਾਚੈ ਪਤਿ ਪਾਈ॥ (ਪੰਨਾ 602)
ਹੋਰ - ਇਸਤਰੀ ਲਿੰਗ, ਕਰਤਾ ਕਾਰਕ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ
- ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ (ਪੰਨਾ 3)
- ਬਾਬਾ ਹੋਰ ਮਤਿ ਹੋਰ ਹੋਰ ॥ ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ ਰਹਾਉ ॥ (ਪੰਨਾ 18 )
- ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥ (ਪੰਨਾ 55)
- ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥ (ਪੰਨਾ 147)
- ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥ (ਪੰਨਾ 310 )
-
????????????????????????????????????
- ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ॥ (ਪੰਨਾ 1 1)
- ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ॥ (ਪੰਨਾ 848)
- ਗੁਨ ਗਾਵਤ ਗੋਵਿੰਦ ਕੇ ਇਛ ਪੁਜਾਈ ਰਾਮ॥ ਤੁਧੁ ਅਪੜਿ ਕੋਇ ਨ ਸਕੈ ਝਖਿ ਝਖਿ ਪਵੈ ਝੜਿ॥
- ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ॥
- ਜਿਨ ਰਖਣ ਕਉ ਹਰਿ ਆਪਿ ਹੋਇ ਕੇਤੀ ਝਖਿ ਝਖਿ ਜਾਇਸੀ॥ (ਪੰਨਾ 310)
- ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਮਨਮੁਖਿ ਫਿਰੈ ਇਆਣੀ॥ (ਪੰਨਾ 423)
ਹੋਰਿ - ਬਹੁ-ਵਚਨ ਕਰਤਾ ਕਾਰਕ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ
- ਏਤੇ ਕੀਤੇ ਹੋਰਿ ਕਰੇਹਿ॥ ਤਾ ਆਖਿ ਨ ਸਕਹਿ ਕੇਈ ਕੇਇ॥ (ਪੰਨਾ 6)
- ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ॥ (ਪੰਨਾ 9)
- ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ॥ (ਪੰਨਾ 15)
- ਜੋ ਤਿਸੁ ਭਾਵਹਿ ਸੇ ਭਲੇ ਕਿ ਹੋਰਿ ਕਹਣ ਵਖਾਣ॥ (ਪੰਨਾ 15)
- ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ॥ (ਪੰਨਾ 16)
ਹੋਰੁ - ਇਕ ਵਚਨ ਪੁਲਿੰਗ, ਕਰਤਾ ਕਾਰਕ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ
- ਹੋਰੁ ਆਖਿ ਨ ਸਕੈ ਕੋਇ॥ (ਪੰਨਾ 5)
- ਤਿਥੈ ਹੋਰੁ ਨ ਕੋਈ ਹੋਰੁ॥ (ਪੰਨਾ 8)
- ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ॥ (ਪੰਨਾ 301)
- ਓਨ੍ਹਾਂ ਅੰਦਰਿ ਹੋਰੁ ਮੁਖਿ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥ (ਪੰਨਾ 304)
- ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨਾ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ॥ (ਪੰਨਾ 305)
ਕੋਟ -ਬਹੁ ਵਚਨ ਪੁਲਿੰਗ ਨਾਂਵ, ਅਰਥ - ਕਿਲੇ :
- ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ॥ ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ॥ (ਪੰਨਾ 17)
- ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ॥ ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ॥ (ਪੰਨਾ 62)
- ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ॥ ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ॥ (ਪੰਨਾ 449)
- ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥ ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ॥ (ਪੰਨਾ 595)
- ਅੰਦਰਿ ਕੋਟ ਛਜੇ ਹਟਨਾਲੇ॥ ਆਪੇ ਲੇਵੈ ਵਸਤੁ ਸਮਾਲੇ॥ (ਪੰਨਾ 1033)
- ਕਿਉ ਲੀਜੈ ਗਢੁ ਬੰਕਾ ਭਾਈ॥ ਦੋਵਰ ਅਰੁ ਤੇਵਰ ਖਾਈ॥ (ਪੰਨਾ 1161)
- ਕਿਉ ਲੀਜੈ ਗਢੁ ਬੰਕਾ ਭਾਈ॥ ਦੋਵਰ ਅਰੁ ਤੇਵਰ ਖਾਈ॥ (ਪੰਨਾ 1224
ਕੋਟਿ - ਨਿਸ਼ਚਿਤ ਸੰਖਿਅਕ ਵਿਸ਼ੇਸ਼, ਅਰਥ - ਕ੍ਰੋੜ
- ਕਥਨਾ ਕਥੀ ਨ ਆਵੈ ਤੋਟਿ॥ ਕਥਿ ਕਥਿ ਕਥੀ ਕੋਟੀ ॥
- ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ॥ ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ॥ (ਪੰਨਾ 14)
- ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ॥ ਗਿਰੰਬਾਰੀ ਵਡ ਸਾਹਬੀ ਸਭੁ ਨਾਨਕ ਸੁਪਨੁ ਥੀਆ॥ (ਪੰਨਾ 43)
- ਕੋਟਿ ਮਜਨ ਕੀਨੋ ਇਸਨਾਨ॥ ਲਾਖ ਅਰਬ ਖਰਬ ਦੀਨੋ ਦਾਨੁ॥ (ਪੰਨਾ 202)
- ਕੋਟਿ ਜਤਨ ਉਪਾਵ ਮਿਥਿਆ ਕਛੁ ਨ ਆਵੈ ਕਾਮਿ॥ ਸਰਣਿ ਸਾਧੂ ਨਿਰਮਲਾ ਗਤਿ ਹੋਇ ਪ੍ਰਭ ਕੈ ਨਾਮਿ॥ (ਪੰਨਾ 501)
ਕੋਟੁ - ਇਕ ਵਚਨ ਪੁਲਿੰਗ ਨਾਂਵ, ਅਰਥ - ਕਿਲਾ
- ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ॥ ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ॥ (ਪੰਨਾ 309)
- ਲੰਕਾ ਸਾ ਸਮੁੰਦ ਕੋਟੁ ਸੀ ਖਾਈ॥ ਤਿਹ ਰਾਵਨ ਘਰ ਖਬਰਿ ਨ ਪਾਈ॥ (ਪੰਨਾ 481)
- ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ॥ ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ॥ (ਪੰਨਾ 522)
- ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ॥ ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ॥ (ਪੰਨਾ 766)
- ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ॥ ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ॥ (ਪੰਨਾ 793)
------------------------------------ FROM HERE ON
ਗੁਰਬਾਣੀ ਦੀ ਲਗ-ਮਾਤਰੀ ਨਿਯਮਾਵਲੀ
ਭਾਗ ਪਹਿਲਾ – ਨਾਂਵ ਦੀ ਲਗ-ਮਾਤਰੀ ਨਿਯਮਾਵਲੀ
(1) ਗੁਰਬਾਣੀ ਅੰਦਰ ਨਾਂਵ ਦੇ ਅਖ਼ੀਰਲੇ ਅੱਖਰ ਨੂੰ ਲੱਗਾ ਔਂਕੜ ( ੁ ) ਉਸ ਦਾ ਇਕ-ਵਚਨੀ ਰੂਪ ਦਰਸਾਉਂਦਾ ਹੈ। ਮੁਕਤਾ-ਅੰਤ ਨਾਂਵ ਬਹੁ-ਵਚਨੀ ਹੁੰਦੇ ਹਨ:-
ਇਕ-ਵਚਨ
- ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ॥ (ਪੰਨਾ 474)
ਬਹੁ-ਵਚਨ
- ਪ੍ਰਭ ਕੇ ਚਾਕਰ ਸੇ ਭਲੇ॥ (ਪੰਨਾ 211)
ਇਕ-ਵਚਨ
- ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ॥ (ਪੰਨਾ 449)
ਬਹੁ-ਵਚਨ
- ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ॥ (ਪੰਨਾ 250)
(2) ਇਸਤਰੀ-ਲਿੰਗ ਨਾਂਵ ਆਮ ਕਰਕੇ ਮੁਕਤਾ-ਅੰਤ ਹੁੰਦੇ ਹਨ ਸਵਾਏ ਉਨ੍ਹਾਂ ਸ਼ਬਦਾਂ ਦੇ ਜਿਨ੍ਹਾਂ ਨਾਲ ਔਂਕੜ ( ੁ ) ਜਾਂ ਸਿਹਾਰੀ ()ਿ ਮੂਲਕ-ਅੰਗ ਹਨ:
- ਜਨ ਕੀ ਭੂਖ ਤੇਰਾ ਨਾਮੁ ਅਹਾਰੁ॥ (ਪੰਨਾ 743)
- ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ॥ (ਪੰਨਾ 811)
ਮੂਲਕ ਅੰਗੀ ਇਸਤਰੀ-ਲਿੰਗ ਨਾਂਵ ਔਂਕੜ-ਅੰਤ :- ਸਾਸੁ (mother-in-law), ਛਾਰੁ, ਜਿੰਦੁ, ਧੇਣੁ, ਰੇਣੁ, ਮਲੁ, ਰਤੁ ਆਦਿ।
(ਨੋਟ : ਮੁਕਤਾ-ਅੰਤ ਸਬਦ ‘ਬੂਝ’, ‘ਸੇਵ’, ‘ਬਖਸ’, ‘ਠਾਕ’, ‘ਸਮਝ’ ਇਸਤਰੀ-ਲਿੰਗ ਨਾਂਵ ਹਨ ਪਰ ਜਿੱਥੇ ਜਿੱਥੇ ਇਹ ਅਖੀਰਲੇ ਅੱਖਰ ਨੂੰ ਸਿਹਾਰੀ-ਸਹਿਤ ਆਉਂਦੇ ਹਨ ਉੱਥੇ ਇਹ ਕਿਰਿਆ ਹੁੰਦੇ ਹਨ।)
(3) ਸੰਬੋਧਨੀ-ਨਾਂਵ, ਭਾਵ ਅਜਿਹੇ ਨਾਂਵ ਜਿਨ੍ਹਾਂ ਤੋਂ ਪਹਿਲਾਂ ‘ਹੇ’ ਪਦ ਦੀ ਵਰਤੋਂ ਲੁਪਤ ਹੁੰਦੀ ਹੈ, ਉਹ ਮੁਕਤਾ-ਅੰਤ ਹੁੰਦੇ ਹਨ:
- ਮਨ ਕਹਾ ਲੁਭਾਈਐ ਆਨ ਕਉ॥ (ਪੰਨਾ 1208)
- ਗੁਰ ਤਾਰਿ ਤਾਰਣਹਾਰਿਆ॥ (ਪੰਨਾ 878)
(4) ਗੁਰੂ ਅਤੇ ਅਕਾਲ-ਪੁਰਖ ਦੇ ਵਾਚਕ ਸ਼ਬਦ ਵੀ ਕਿਧਰੇ-ਕਿਧਰੇ ਮੁਕਤਾ-ਅੰਤ ਵਰਤੇ ਗਏ ਮਿਲਦੇ ਹਨ। ਅਜਿਹੇ ਸ਼ਬਦਾਂ ਦੀ ਮੁਕਤਾ-ਅੰਤ, ਭਾਵ ਬਹੁ¬ਵਚਨੀ ਰੂਪ ਵਿੱਚ ਵਰਤੋਂ ਆਦਰ-ਸਤਿਕਾਰ ਵਿੱਚ ਹੀ ਹੋਈ ਹੈ। ਅਜਿਹੇ ਸ਼ਬਦ ਆਦਰ-ਵਾਚੀ ਮੁਕਤਾ-ਅੰਤ ਸ਼ਬਦ ਹਨ। ਆਦਰ-ਵਾਚੀ ਸ਼ਬਦਾਂ ਦੀ ਪਛਾਣ ਉਸ ਪੰਗਤੀ ਵਿੱਚ ਉਨ੍ਹਾਂ ਨਾਲ ਸੰਬੰਧਿਤ ਵਿਸ਼ੇਸ਼ਣ, ਪੜਨਾਂਵ ਜਾਂ ਕਿਰਿਆ ਤੋਂ ਹੋ ਸਕਦੀ ਹੈ:
- ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ॥ (ਪੰਨਾ 818)
- ਅੰਮ੍ਰਿਤ ਨਾਮੁ ਜਲੁ ਸੰਵਿਆ ਗੁਰ ਭਏ ਸਹਾਈ॥ (ਪੰਨਾ 814)
(5) ਮੁਕਤਾ-ਅੰਤ ਨਾਂਵਾਂ ਵਿੱਚ ਹੇਠ ਲਿਖੇ ਸਬੰਧਕੀ-ਪਦ ਲੁਪਤ ਹੁੰਦੇ ਹਨ:
- (ੳ) ਦਾ, ਦੇ, ਦੀ-
- ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ (ਪੰਨਾ 923)
- ਪ੍ਰਭ ਕਿਰਪਾ ਤੇ ਮਨੁ ਵਸਿ ਆਇਆ॥ (ਪੰਨਾ 385)
- (ਅ) ਨੂੰ-
- ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥ (ਪੰਨਾ 277) ਜੇ ਪ੍ਰਭੂ ਨੂੰ ਚੰਗਾ ਲੱਗੇ …
- ਗੁਰ ਮਿਲਿ ਨਾਨਕ ਠਾਕੁਰੁ ਜਾਤਾ॥ (ਪੰਨਾ 739) ਗੁਰੁ ਨੂੰ ਮਲਿ ਕੇ ..
(ਨੋਟ : ਸਬੰਧਕ ‘ਨੂੰ’ ਦੇ ਵਾਚਕ ਨਾਂਵ ਉੱਤੇ ਜੇ ਕਿਸੇ ਕਰਮ ਦਾ ਕੀਤੇ ਜਾਣਾ ਨਾ ਆਉਂਦਾ (Involved) ਹੋਵੇ ਤਾਂ ਨਾਂਵ-ਮੁਕਤਾ-ਅੰਤ ਹੁੰਦਾ ਹੈ ਪਰ ਜਿੱਥੇ ਨਾਂਵ ਉੱਤੇ ਕੋਈ ਕਿਰਿਆ ਕੀਤੀ ਜਾਣੀ ਆਉਂਦੀ ਹੈ ਉੱਥੇ ਇਕ-ਵਚਨ ਨਾਂਵ ਨੂੰ ਔਂਕੜ ਆਉਂਦੀ ਹੈ।
- (ੲ) ਵਿੱਚ (ਬਹੁ-ਵਚਨੀ ਨਾਂਵਾਂ ਵਿੱਚ) ---
- ਤੀਰਥ ਭਵੈ ਦਿਸੰਤਰ ਲੋਇ॥ (ਪੰਨਾ 1169) ਦੇਸ ਅੰਤਰ, ਹੋਰ ਹੋਰ ਦੇਸਾਂ ਵਿੱਚ । ਲੋਇ-ਲੋਕ ਵਿੱਚ, ਜਗਤ ਵਿੱਚ
- ਸੰਤ ਚਰਣ ਕਰ ਸੀਸੁ ਧਰਿ ਹਰਿ ਨਾਮੁ ਧਿਆਵਉ॥ (ਪੰਨਾ 812) ਸੰਤਾਂ ਦੇ ਚਰਨਾਂ ਵਿੱਚ ਮੈਂ ਆਪਣੇ ਦੋਵੇਂ ਹੱਥ ਤੇ ਆਪਣਾ ਸਿਰ ਰੱਖ ਕੇ (ਤੈਂ) ਹਰੀ ਦਾ ਨਾਮ ਸਿਮਰਦਾ ਰਹਾਂ।
- ਨਰਕ ਸੁਰਗ ਫਿਰਿ ਫਿਰਿ ਅਵਤਾਰ॥ (ਪੰਨਾ 278) ਨਰਕਾਂ ਸੁਰਗਾਂ ਵਿੱਚ ਹੀ ਮੁੜ ਮੁੜ ਜੰਮਦਾ ਹੈ (ਭਾਵ, ਕਦੇ ਸੁਖ ਤੇ ਕਦੇ ਦੁਖ ਭੋਗਦਾ ਹੈ) ।
- ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ॥ (ਪੰਨਾ 420)
ਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਜੇ (ਸਹੀ ਰਸਤਾ) ਸਮਝਾਣ ਦੀ ਕੋਸ਼ਿਸ਼ ਭੀ ਕਰੀਏ, ਤਾਂ ਭੀ ਉਹ ਕੁਰਾਹੇ ਹੀ ਜਾਂਦਾ ਹੈ । ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਇਸ (ਕੁਰਾਹ ਤੋਂ) ਬਚ ਨਹੀਂ ਸਕਦਾ, (ਕੁਰਾਹੇ ਪਿਆ ਹੋਇਆ) ਉਹ ਆਤਮਕ ਮੌਤ ਸਹੇੜ ਲੈਂਦਾ ਹੈ, (ਮਾਨੋ,) ਨਰਕਾਂ ਵਿੱਚ ਪਿਆ ਰਹਿੰਦਾ ਹੈ
(ਸ) ਨਾਲ/ਰਾਹੀਂ/ਦੁਆਰਾ (ਬਹੁ-ਵਚਨੀ ਨਾਂਵਾਂ ਵਿੱਚ): -
- ਚਰਨ ਚਲਉ ਮਾਰਗਿ ਗੋਬਿੰਦ॥ (ਪੰਨਾ 281)
- ਦੁਇ ਦੁਇ ਲੋਚਨ ਪੇਖਾ॥ (ਪੰਨਾ 655)
(6) ਨਾਂਵਾਂ ਦੇ ਮਗਰੋਂ ਜਦੋਂ ਸਬੰਧਕੀ-ਪਦ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਾਰਕ ਦੇ ਤੌਰ ’ਤੇ ਲੱਗੇ ਚਿੰਨ੍ਹ ‘ਸਿਹਾਰੀ’ ਅਤੇ ‘ਔਂਕੜ’ ਲਹਿ ਜਾਂਦੇ ਹਨ:
- ਨਾਮ ਬਿਨਾ ਮਾਟੀ ਸੰਗਿ ਰਲੀਆ॥ (ਪੰਨਾ 385)
- ਘਰ ਮਹਿ ਠਾਕੁਰੁ ਨਦਰਿ ਨ ਆਵੈ॥ (ਪੰਨਾ 739)
- ਗੁਰ ਕਾ ਦਰਸਨੁ ਦੇਖਿ ਨਿਹਾਲ॥ (ਪੰਨਾ 897)
- ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ॥ (ਪੰਨਾ 769)
(7) ਨਾਂਵ ਦੇ ਨਾਲ ਸੰਬੰਧਿਤ ਵਿਸ਼ੇਸ਼ਣ, ਪੜਨਾਂਵੀ ਅਤੇ ਕਿਰਿਆ ਦਾ ਵਚਨ ਤੇ ਲਿੰਗ ਵੀ ਉਹੋ ਹੀ ਹੁੰਦਾ ਹੈ ਜੋ ਨਾਂਵ ਦਾ।
ਇਕ-ਵਚਨ
- ਅਮੁਲੁ ਧਰਮੁ ਅਮੁਲੁ ਦੀਬਾਣੁ॥ (ਪੰਨਾ 5)
- ਅਸੰਖ ਨਾਂਵ ਅਸੰਖ ਥਾਵ॥ ਪੰਨਾ 4)
- ਫਕੜ ਜਾਤੀ ਫਕੜੁ ਨਾਉ॥ (ਪੰਨਾ 83)
- ਅੰਮ੍ਰਿਤੁ ਕਉਰਾ ਬਿਖਿਆ ਮੀਠੀ॥ (ਪੰਨਾ 892)
- ਤਾਪੁ ਛੋਡਿ ਗਇਆ ਪਰਵਾਰੇ॥ (ਪੰਨਾ 622)
- ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ॥ (ਪੰਨਾ 807)
(8) ਜਦੋਂ ਨਾਂਵ ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਜਾਂ ਦੋਲਾਵਾਂ ‘ਵਿੱਚ’ ‘ਦੁਆਰਾ’ (ਰਾਹੀਂ, ਨਾਲ) ‘ਉੱਤੇ’ ਸਬੰਧਕੀ-ਪਦਾਂ ਦੇ ਅਰਥਾਂ ਵਿੱਚ ਵਰਤੀ ਗਈ ਹੋਵੇ ਤਾਂ ਨਾਂਵ ਨਾਲ ਸੰਬੰਧਿਤ ਪੜਨਾਂਵੀ ਵਿਸ਼ੇਸ਼ਣ ਜਾਂ ਪਹਿਲਾਂ ਆਉਣ ਵਾਲੇ ਸਬੰਧਕੀ-ਪਦ ਦੋਲਾਵਾਂ ਸਹਿਤ ਆਉਂਦੇ ਹਨ।
ੳ ) ਪੜਨਾਂਵੀ ਵਿਸ਼ੇਸ਼ਨ:
- ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ॥ (ਪੰਨਾ 572)
- ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ॥ (ਪੰਨਾ 167)
(ਅ ) ਸੰਬੰਧਕ
- ਗੁਰ ਕੈ ਸਬਦਿ ਭਾਉ ਦੂਜਾ ਜਾਏ॥ (ਪੰਨਾ 126)
- ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ॥ (ਪੰਨਾ 550)
(9) ਕਈ ਨਾਵਾਂ ਦੇ ਅਖੀਰ ਵਿੱਚ ਮੁਕਤਾ-ਅੱਖਰ ‘ਨ’, ‘ਹ’ ਲਾ ਕੇ ਬਹੁ-ਵਚਨੀ ਨਾਂਵ ਬਣਾਏ ਜਾਂਦੇ ਹਨ, ਜਿਵੇਂ ‘ਸੰਤ’ ਤੋਂ ‘ਸੰਤਨ’, ‘ਲੋਗ’ ਤੋਂ ‘ਲੋਗਨ’ ਅਤੇ ‘ਭਗਤ’ ਤੋਂ ‘ਭਗਤਨ’ ਅਤੇ ਇਸੇ ਤਰ੍ਹਾਂ ‘ਸੰਤ’ ਤੋਂ ‘ਸੰਤਹ’, ‘ਲੋਗ’ ਤੋਂ ‘ਲੋਗਹ’, ‘ਭਗਤ’ ਤੋਂ ‘ਭਗਤਹ’ ਆਦਿ। ਇਨ੍ਹਾਂ ਵਿੱਚ ਹੇਠ ਲਿਖੇ ਸਬੰਧਕੀ-ਪਦ ਲੁਪਤ ਹੁੰਦੇ ਹਨ:
(ੳ ) 'ਨ ' ਵਿੱਚ ਲੁਪਤ ਸਬੰਧਕੀ-ਪਦ
ਨੇ: -
- ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ॥ (ਪੰਨਾ 614)
- ਲੋਗਨ ਰਾਮੁ ਖਿਲਉਨਾ ਜਾਨਾਂ॥ (ਪੰਨਾ 1158)
- ਠਾਕੁਰ ਚਰਣ ਸੁਹਾਵੇ॥ ਹਰਿ ਸੰਤਨ ਪਾਵੇ॥ (ਪੰਨਾ 407)
ਨੂੰ-
- ਹਰਿ ਸੰਤਨ ਕਰਿ ਨਮੋ ਨਮੋ॥ (ਪੰਨਾ 241)
- ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ॥ (ਪੰਨਾ 216)
ਦਾ-
- ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ॥ (ਪੰਨਾ 457)
- ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ॥ (ਪੰਨਾ 80)
ਸਬੰਧਕੀ-ਪਦ ਨਾਲ
- ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ॥ (ਪੰਨਾ 811)
- ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ॥ (ਪੰਨਾ 1206)
- ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ॥ (ਉਹੀ)
(ਅ) ‘ਹ’ ਵਿੱਚ ਲੁਪਤ ਸਬੰਧਕੀ-ਪਦ
ਦਾ, ਦੇ, ਦੀ-
- ਸੰਤਹ ਚਰਨ ਮੋਰਲੋ ਮਾਥਾ॥ (ਪੰਨਾ 1206)
- ਭਗਤਹ ਦਰਸੁ ਦੇਖਿ ਨੈਨ ਰੰਗਾ॥ (ਉਹੀ)
- ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ॥ (ਪੰਨਾ 80)
- ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ॥ (ਪੰਨਾ 458)
- ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥ (ਪੰਨਾ 1390)
- ਧਿਆਇ ਧਿਆਇ ਭਗਤਹ ਸੁਖੁ ਪਾਇਆ॥ (ਪੰਨਾ 284)
- ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ॥ (ਪੰਨਾ 486)
ਨਾਂਵ ਨਾਲ ਕੰਨੇ ਦੀ ਵਰਤੋਂ:
10. ਕਈ ਨਾਂਵਾਂ ਨੂੰ ਬਹੁ-ਵਚਨੀ ਬਣਾਉਣ ਲਈ ਕੰਨੇ ਦੀ ਵਰਤੋਂ ਕੀਤੀ ਜਾਂਦੀ ਹੈ:
- ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ॥ (ਪੰਨਾ 806)
- ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ॥ (ਪੰਨਾ 986)
11. ਕੰਨਾ ਲਾ ਕੇ ਬਣਾਏ ਬਹੁ-ਵਚਨੀ ਨਾਂਵਾਂ ਵਿੱਚ ਹੇਠ ਲਿਖੇ ਸਬੰਧਕੀ-ਪਦ ਲੁਪਤ ਹੁੰਦੇ ਹਨ:
ਨੇ, ਨੂੰ, ਦਾ, ਦੇ, ਦੀ
- ਸੰਤ ਜਨਾ ਹਰਿ ਮੰਤ੍ਰੁ ਦ੍ਰਿੜਾਇਆ ਹਰਿ ਸਾਜਨ ਵਸਗਤਿ ਕੀਨੇ ਰਾਮ॥ (ਪੰਨਾ 782)
- ਸੰਤਾ ਏਕੁ ਧਿਆਵਨਾ ਦੂਸਰ ਕੋ ਨਾਹਿ॥ (ਪੰਨਾ 815)
- ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ (ਪੰਨਾ 417)
- ਸੰਤਾਂ ਭਰਵਾਸਾ ਤੇਰਾ॥ (ਪੰਨਾ 629)
- ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ (ਪੰਨਾ 133)
- ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥ (ਪੰਨਾ 969)
- ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ॥ (ਪੰਨਾ 381)
ਦਾ, ਦੇ, ਦੀ
- ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ॥ (ਪੰਨਾ 773)
- ਸੰਤ ਜਨਾ ਮਸਤਕਿ ਨੀਸਾਣੁ॥ (ਪੰਨਾ 897)
- ਸੰਤਾ ਦਾਸੀ ਸੇਵਾ ਚਰਣੀ ਜੀਉ॥ (ਪੰਨਾ 216)
- ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ॥ (ਪੰਨਾ 756)
(12). ਸੰਬੋਧਨੀ-ਨਾਂਵ ਬਣਾਉਣ ਲਈ ਅਖੀਰ ਵਿੱਚ ਕੰਨਾ ਲਾਇਆ ਜਾਂਦਾ ਹੈ:
- ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ॥ (ਪੰਨਾ 636)
- ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ॥ (ਪੰਨਾ 52)
- ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ॥ (ਪੰਨਾ 670)
- ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ (ਪੰਨਾ 156)
(13). ਕਈ ਨਾਂਵ ਆਪਣੇ ਸਾਧਾਰਨ ਰੂਪ ਵਿੱਚ ਕੰਨਾ-ਅੰਤ ਹੁੰਦੇ ਹਨ ਜਿਵੇਂ ਦਾਤਾ, ਕਰਤਾ, ਵਣਜਾਰਾ, ਬਟਵਾਰਾ ਆਦਿ। ਅਜਿਹੇ ਨਾਂਵ ਬਹੁ-ਵਚਨੀ ਰੂਪ ਵਿੱਚ ਹੇਠ ਲਿਖੀਆਂ ਮਾਤਰਾਂ ਸਹਿਤ ਆਉਂਦੇ ਹਨ:-
(1) ਲਾਂਵ (ਦਾਤਾ ਤੋਂ ਦਾਤੇ)
- ਇਕਿ ਦਾਤੇ ਇਕਿ ਮੰਗਤੇ ਕੀਤੇ ਆਪੇ ਭਗਤਿ ਕਰਾਈ॥ (ਪੰਨਾ 912)
(2) ਬਿਹਾਰੀ (ਕੁਤਾ ਤੋਂ ਕੁਤਂ ੀ)
- ਰਤਨ ਵਿਗਾੜਿ ਵਿਗੋਏ ਕੁਤˆØੀ ਮੁਇਆ ਸਾਰ ਨ ਕਾਈ॥ (ਪੰਨਾ 360)
(3) ਬਿਹਾਰੀ ਸਹਿਤ ਈੜੀ (ਬਟਵਾਰਾ ਤੋਂ ਬਟਵਾਰਈ)
- ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ॥ (ਪੰਨਾ 815)
(14) ਸੰਬੋਧਨੀ-ਨਾਂਵ ਬਣਾਉਣ ਲਈ ਇਕ-ਵਚਨ ਵਿੱਚ ਉਨ੍ਹਾਂ ਦਾ ਕੰਨਾ ਲਾਹ ਕੇ ਲਾਂਵ ਦੀ ਵਰਤੋਂ ਕੀਤੀ ਜਾਂਦੀ ਹੈ (ਅੰਧਾ ਤੋਂ ਅੰਧੇ) ਤੇ ਬਹੁ-ਵਚਨ ਵਿੱਚ ਅਖੀਰਲੇ ਅੱਖਰ ਨੂੰ ਸਿਹਾਰੀ ਲਾ ਕੇ ਅੱਗੇ ( ੋ ) ਲਾਇਆ ਜਾਂਦਾ ਹੈ
(ਵਣਜਾਰਾ ਤੋਂ ਵਣਜਾਰਿਹੋ, ਪਿਆਰ ਤੋਂ ਪਿਆਰਿਹੋ)
- ਅੰਧੇ ਤੂੰ ਬੈਠਾ ਕੰਧੀ ਪਾਹਿ॥ (ਪੰਨਾ 43)
- ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ॥ (ਪੰਨਾ 918)
- ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ॥ (ਪੰਨਾ 22)
ਸਿਹਾਰੀ ( ਿ) ਦੀ ਨਾਂਵ ਨਾਲ ਵਰਤੋਂ
(15) ਨਾਂਵ ਦੇ ਅਖੀਰਲੇ ਅੱਖਰ ਨੂੰ ਕਾਰਕ ਦੇ ਰੂਪ ਵਿੱਚ ਲੱਗੀ ( ਿ) ਵੱਖ ਵੱਖ ਸ਼ਬਦਾਂ (Words) ਵਿੱਚ ਵੱਖ-ਵੱਖ ਸਬੰਧਕੀ-ਪਦਾਂ ਦਾ ਸੰਕੇਤ ਕਰਦੀ ਹੈ:-
(ੳ) ਇਕੱਲੀ ਸਿਹਾਰੀ ( ਿ) - ਵਿੱਚ, ਉੱਤੇ, ਤੋਂ, ਦੁਆਰਾ (ਰਾਹੀਂ, ਨਾਲ)
ਨੇ;
(ਅ) “ਹਾ ਹੇ = ਹ” ਸਹਿਤ ਸਿਹਾਰੀ ( ਿਹ) = ਨੇ, ਨੂੰ, ਨਾਲ, ਦਾ, ਵਿੱਚ।
(ੳ) - ਇਕੱਲੀ ਸਿਹਾਰੀ
ਵਿੱਚ-
- ਗਾਵੀਐ ਸੁਣੀਐ ਮਨਿ ਰਖੀਐ ਭਾਉ॥ (ਪੰਨਾ 2)
- ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (ਪੰਨਾ 3)
ਉੱਤੇ-
- ਮੰਨੈ ਮੁਹਿ ਚੋਟਾ ਨਾ ਖਾਇ॥ (ਪੰਨਾ 3)
- ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥ (ਪੰਨਾ 14)
ਤੋਂ-
- ਓਅੰਕਾਰਿ ਬ੍ਰਹਮਾ ਉਤਪਤਿ॥ (ਪੰਨਾ 929)
- ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ॥ (ਪੰਨਾ 492)
ਦੁਆਰਾ, ਨਾਲ, ਰਾਹੀਂ-
- ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ॥ (ਪੰਨਾ 274)
- ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥ (ਪੰਨਾ 14)
ਨੇ-
- ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ॥ (ਪੰਨਾ 15)
- ਗੁਰਿ ਰਾਖੇ ਸੇ ਉਬਰੇ ਸਬਦਿ ਰਤੇ ਮਨ ਮਾਹਿ ਜੀਉ॥ (ਪੰਨਾ 751)
ਨੋਟ : (1) ਅਜਿਹੇ ਨਾਂਵ ਜਿਨ੍ਹਾਂ ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ‘ਨੇ’ਸਬੰਧਕੀ ਪਦ ਦਾ ਸੰਕੇਤ ਦਿੰਦੀ ਹੈ, ਭੂਤ-ਕਾਲ ਦੀ ਸਕਰਮਕ ਕਿਰਿਆ ਨਾਲ
ਆਉਂਦੇ ਹਨ। ਜੇ ਅਜਿਹੇ ਨਾਵਾਂ ਨਾਲ ਇਕ ਤੋਂ ਵਧੀਕ ਮੁਕਤਾ-ਅੰਤ ਨਾਂਵ ਆਉਣ ਤਾਂ ਸਾਰਿਆਂ ਨੂੰ ਸਿਹਾਰੀ ਆਉਂਦੀ ਹੈ ਅਤੇ ਸੰਬੰਧਿਤ ਮੁਕਤਾ-ਅੰਤ ਵਿਸ਼ੇਸ਼ਣੀ ਪਦਾਂ ਨੂੰ ਵੀ ਸਿਹਾਰੀ ਲੱਗੀ ਹੁੰਦੀ ਹੈ ਜਿਵੇਂ:
- ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ॥ (ਪੰਨਾ 642)
- ਗੁਰਿ ਦਇਆਲਿ ਪੂਰੀ ਮੇਰੀ ਆਸ॥ (ਪੰਨਾ 1182)
- ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ॥ (ਪੰਨਾ 653)
ਨੋਟ :- (2) ਅਜਿਹੇ ਨਾਵਾਂ ਨਾਲ ਸੰਬੰਧਤ ‘ਕੰਨਾ-ਅੰਤ’ ਪੜਨਾਂਵੀ ਵਿਸ਼ੇਸ਼ਣ ਅਤੇ ਵਿਸ਼ੇਸ਼ਣ, ਦੋਲਾਵਾਂ ਸਹਿਤ ਆਉਂਦੇ ਹਨ। ਜਿਵੇਂ :
- ਕਰਤੈ ਪੁਰਖਿ ਤਾਲੁ ਦਿਵਾਇਆ॥ (ਪੰਨਾ 625)
- ਗੁਰਿ ਪੂਰੈ ਹਉਮੈ ਮਲੁ ਧੋਈ॥ (ਪੰਨਾ 736)
- ਮੇਰੈ ਠਾਕੁਰਿ ਇਹ ਬਣਤ ਬਣਾਈ॥ (ਪੰਨਾ 1066)
- ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ॥ (ਉਹੀ)
(ਅ) ‘ਹਾਹਾ’ ਸਹਿਤ ਸਿਹਾਰੀ ਹਿ
ਨੇ-
- ਗੁਰਹਿ ਦਿਖਾਇਓ ਲੋਇਨਾ॥ (ਪੰਨਾ 407)
- ਕਹੁ ਨਾਨਕ ਜਉ ਪਿਰਹਿ ਸੀਗਾਰੀ॥ (ਪੰਨਾ 372)
ਨੂੰ-
- ਦੂਧਹਿ ਦੁਹਿ ਜਬ ਮਟੁਕੀ ਭਰੀ॥ (ਪੰਨਾ 1166)
- ਖਸਮਹਿ ਜਾਣਿ ਖਿਮਾ ਕਰਿ ਰਹੈ॥ (ਪੰਨਾ 340)
ਨਾਲ, ਦੁਆਰਾ-
- ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ॥ (ਪੰਨਾ 712)
- ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ॥ (ਪੰਨਾ 1399)
- ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ॥ (ਪੰਨਾ 999)
ਦਾ/ਦੇ-
- ਜਿਸੁ ਵਖਰ ਕਉ ਚਾਹਤਾ ਸੋ ਪਾਇਓ ਨਾਮਹਿ ਰੰਗਿ॥ (ਪੰਨਾ 431)
- ਮੀਠੀ ਪਿਰਹਿ ਕਹਾਨੀ॥ (ਪੰਨਾ 830)
- ਚਿਤਹਿ ਚਿਤੁ ਸਮਾਇ ਤ ਹੋਵੈ ਰੰਗੁ ਘਨਾ॥ (ਪੰਨਾ 1362)
- ਮਨਹਿ ਅਰਾਧਿ ਸੋਇ ਹਾਂ॥ ਨਿਮਖ ਨ ਵੀਸਰੈ ਹਾਂ॥ (ਪੰਨਾ 410)
16. ਸਿਹਾਰੀ ਕਈ ਇਸਤਰੀ-ਲਿੰਗ ਸ਼ਬਦਾਂ ਦਾ ਮੂਲਕ-ਅੰਗ ਹੈ। ਜਿਵੇਂ:
ਮਤਿ-
- ਮਤਿ ਪਤਿ ਧਨੁ ਸੁਖ ਸਹਜ ਅਨੰਦਾ॥ (ਪੰਨਾ 805)
ਰੈਣਿ-
- ਰੈਣਿ ਅੰਧਾਰੀ ਨਿਰਮਲ ਜੋਤਿ॥ (ਪੰਨਾ 831)
ਅਰਦਾਸਿ
- ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਏ ਕਿਰਪਾਲ॥ (ਪੰਨਾ 818)
ਖਬਰਿ-
- ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ॥ (ਪੰਨਾ 1116)
ਅਗਿ-
- ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ॥ (ਪੰਨਾ 1424)
ਨਿਸਿ-
- ਨਿਸਿ ਬਾਸੁਰ ਜਪਿ ਨਾਨਕ ਦਾਸ॥ (ਪੰਨਾ 865)
(17). ਕਈ ਨਾਂਵਾਂ ਨੂੰ ਲੱਗੀ ਸਿਹਾਰੀ ਉਨ੍ਹਾਂ ਦਾ ਇਸਤਰੀ-ਲਿੰਗ ਰੂਪ ਨਿਰੂਪਨ ਕਰਦੀ ਹੈ। ਇਸਤਰੀ-ਲਿੰਗ ਨਾਂਵਾਂ ਦੇ ਵਿਸ਼ੇਸ਼ਣ ਭੀ ਸਿਹਾਰੀ ਸਹਿਤ
ਮਿਲਦੇ ਹਨ:
ਨਾਰਿ-
- ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ॥ (ਪੰਨਾ 737)
ਕੂੜਿਆਰ-
- ਮੁੰਧੇ ਕੂੜਿ ਮੁਠੀ ਕੂੜਿਆਰਿ॥ (ਪੰਨਾ 38)
ਪਰਭਾਤਿ-
- ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ॥ (ਪੰਨਾ 652)
ਛੁਟੜਿ-
- ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ॥ (ਪੰਨਾ 155)
ਸੁੰਦਰਿ/ਬਿਚਖਣਿ-
- ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ॥ (ਪੰਨਾ 722)
ਸੇਵਕਿ-
- ਸੋ ਸੇਵਕਿ ਰਾਮ ਪਿਆਰੀ॥ ਜੋ ਗੁਰ ਸਬਦੀ ਬੀਚਾਰੀ॥ (ਪੰਨਾ 879)
ਰੂਪਵੰਤਿ/ਸੁਘੜਿ-
- ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ॥ (ਪੰਨਾ 97)
(18). ਤੁਕਾਂਤ ਮੇਲਣ ਲਈ ਜਾਂ ਪਿੰਗਲ ਦੇ ਤੋਲ ਨੂੰ ਮੁੱਖ ਰੱਖ ਕੇ ਨਾਂਵ, ਵਿਸ਼ੇਸ਼ਣ ਅਤੇ ਕਿਰਿਆ ਵਿੱਚ ਬਿਹਾਰੀ ਦੀ ਥਾਵੇਂ ਸਿਹਾਰੀ ਦੀ ਵਰਤੋਂ ਵੀ ਗੁਰਬਾਣੀ ਅੰਦਰ ਮਿਲਦੀ ਹੈ:-
ਸੁਆਮਿ (ਸੁਆਮੀ)-
- ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ॥ (ਪੰਨਾ 566)
ਮੇਦਨਿ (ਮੇਦਨੀ)-
- ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ॥ (ਪੰਨਾ 542)
(ਜਨਨਿ, ਦੁਬਲਿ, ਗੋਦਾਵਰਿ, ਬਾਵਲਿ, ਰੋਮਾਵਲਿ)
(19). ਕਈ ਪੰਗਤੀਆਂ ਵਿੱਚ ਦੋ ਵਾਕੰਸ਼ (Classes)ਹੁੰਦੇ ਹਨ। ਪਹਿਲੀ ਵਾਕੰਸ਼ ਵਿੱਚ ਕੋਈ ਕਰਮ ਦੱਸ ਕੇ ਦੂਜੀ ਵਾਕੰਸ਼ (Clauses) ਵਿੱਚ ਉਸ ਦਾ ਪ੍ਰਤੀਕਰਮ ਅੰਕਿਤ ਕੀਤਾ ਹੋਇਆ ਹੁੰਦਾ ਹੈ।
ਪਹਿਲੀ ਵਾਕੰਸ਼ ਵਿੱਚ ਆਮ ਕਰਕੇ ਦੋ ਸ਼ਬਦ ਹੁੰਦੇ ਹਨ; ਇਕ ਨਾਂਵ ਤੇ ਦੂਜਾ ਕਿਰਿਆ। ਗੁਰਬਾਣੀ ਦੀ ਲਗ-ਮਾਤਰੀ ਨਿਯਮਾਵਲੀ ਅਨੁਸਾਰ ਨਾਂਵ ਦੇ ਅਖੀਰਲੇ ਅੱਖਰ ਨੂੰ ਸਿਹਾਰੀ ( ਿ )ਅਤੇ ਕਿਰਿਆ ਦੇ ਅਖੀਰਲੇ ਅੱਖਰ ਨੂੰ ਦੋ ਲਾਂਵਾਂ ‘ਐ’ ਲੱਗੀਆਂ ਹੁੰਦੀਆਂ ਹਨ:-
- ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥ (ਪੰਨਾ 6)
- ਸਤਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨ ਜਾਇ॥ (ਪੰਨਾ 558)
- ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ॥ (ਪੰਨਾ 27)
- ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ॥ (ਪੰਨਾ 18)
- ਪਾਈਅਨਿ੍ ਸਭਿ ਨਿਧਾਨ ਸਾਹਿਬਿ ਤੁਠਿਆ॥ (ਪੰਨਾ 521)
(ਮਨ ਜਿੱਤਿਆਂ, ਸਤਿਗੁਰੂ ਮਿਲਿਆਂ, ਪਾਰਸ ਪਰਸਿਆਂ, ਸਹਿਜ ਮਿਲਿਆਂ, ਸਾਹਿਬ ਤਰੁੱਠਿਆਂ)
ਨਾਂਵ ਨਾਲ ਬਿਹਾਰੀ ਦੀ ਵਰਤੋਂ
20. ਗੁਰਬਾਣੀ ਵਿੱਚ ਨਾਂਵ ਦੇ ਅੰਤਲੇ ਅੱਖਰ ਨੂੰ ਕਾਰਕ ਦੇ ਤੌਰ ’ਤੇ ਲੱਗੀ ਬਿਹਾਰੀ ਵਿੱਚ ਹੇਠ ਲਿਖੇ ਸਬੰਧਕੀ-ਪਦ ਲੁਪਤ ਹੁੰਦੇ ਹਨ:
(ੳ) ਦੁਆਰਾ (ਰਾਹੀਂ, ਨਾਲ)-ਇਕ-ਵਚਨ ਅਤੇ ਬਹੁ-ਵਚਨ ਨਾਂਵ ਦੋਵਾਂ ਵਿੱਚ-
ਇਕ-ਵਚਨ
- ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ (ਪੰਨਾ 1)
- ਗੁਰ ਸਾਖੀ ਜੋਤਿ ਪਰਗਟੁ ਹੋਇ॥ (ਪੰਨਾ 13)
ਬਹੁ-ਵਚਨ
- ਅਖਰੀ ਨਾਮੁ ਅਖਰੀ ਸਾਲਾਹ॥ (ਪੰਨਾ 4)
- ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ੀ ਨੇਤ੍ਰੀ ਜਗਤੁ ਨਿਹਾਲਿਆ॥ (ਪੰਨਾ 470)
(ਅ) ਵਿੱਚ-
ਕੇਵਲ ਬਹੁ-ਵਚਨੀ ਨਾਂਵਾਂ ਵਿੱਚ -
- ਪੂਰਨ ਪੂਰਿ ਰਹਿਓ ਸ੍ਰਬ ਥਾਈ ਆਨ ਨ ਕਤਹੂੰ ਜਾਤਾ॥ (ਪੰਨਾ 496)
- ਨੈਨੀ ਹਰਿ ਹਰਿ ਲਾਗੀ ਤਾਰੀ॥ (ਪੰਨਾ 1262)
- ਰਹੈ ਬੇਬਾਣੀ ਮੜੀ ਮਸਾਣੀ॥ (ਪੰਨਾ 467)
(ੲ) ਉੱਤੇ-ਕੇਵਲ ਬਹੁ-ਵਚਨੀ ਨਾਂਵਾਂ ਵਿੱਚ -
- ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ॥ (ਪੰਨਾ 99)
- ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ॥ (ਪੰਨਾ 1101)
(ਸ) ਨੇ-ਕੇਵਲ ਬਹੁ-ਵਚਨੀ ਨਾਂਵਾਂ ਵਿੱਚ -
- ਸੰਤੀ ਜੀਤਾ ਜਨਮੁ ਅਪਾਰੁ॥ (ਪੰਨਾ 889)
- ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ॥ (ਪੰਨਾ 966)
(ਹ) ਦਾ, ਦੇ, ਦੀ-
- ਨਾਨਕ ਪਾਤਿਸਾਹੀ ਪਾਤਿਸਾਹੁ॥ (ਪੰਨਾ 5)
- ਨਾਨਕ ਗਾਵੀਐ ਗੁਣੀ ਨਿਧਾਨੁ॥ (ਪੰਨਾ 2)
- ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ॥ (ਪੰਨਾ 1054)
(ਕ) ਤੋਂ-ਕੇਵਲ ਬਹੁ-ਵਚਨੀ ਨਾਂਵਾਂ ਵਿੱਚ -
- ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ॥ (ਪੰਨਾ 479)
(ਖ) ਕਰਕੇ (ਕਾਰਨ)-
- ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ॥ (ਪੰਨਾ 1410)
(21).
ਬਿਹਾਰੀ-ਅੰਤ ਨਾਂਵਾਂ ਨੂੰ ਬਹੁ-ਵਚਨ ਬਣਾਉਣ ਲਈ ਅੱਗੇ ‘ਈ’ ਦੀ ਵਰਤੋਂ ਕੀਤੀ ਮਿਲਦੀ ਹੈ:
- ਸੇਵ ਕੀਤੀ ਸੰਤੋਖੀੲˆੀ ਜਿਨ੍ੀ ਸਚੋ ਸਚੁ ਧਿਆਇਆ॥ (ਪੰਨਾ 466-67)
ਨਾਂਵ ਨਾਲ ਲਾਂ ਦੀ ਵਰਤੋਂ:
(22). ਇਕੱਲੀ ਲਾਂ, ਨਾਂਵ ਨਾਲ ਆਮ ਕਰਕੇ ਸਿਹਾਰੀ ਦੀ ਥਾਵੇਂ ਵਰਤੀ ਜਾਂਦੀ ਹੈ ਅਤੇ ਸਿਹਾਰੀ ਵਿੱਚ ਲੁਪਤ ਸਬੰਧਕੀ-ਪਦਾਂ ਦੇ ਅਰਥ ਦਿੰਦੀ ਹੈ:-
1) ਨਰਕਿ = ਨਰਕ ਵਿੱਚ ; ਨਰਕੇ = ਨਰਕ ਵਿੱਚ ;
- ਬਿਨੁ ਨਾਂਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ॥ (ਪੰਨਾ 1064)
2) ਦਰਿ = ਦਰ ਉੱਤੇ; ਦਰੇ = ਦਰ ਉੱਤੇ
- ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ ਪਿਆਰੇ ਰਾਮ॥ (ਪੰਨਾ 453)
3) ਹੁਕਮਿ = ਹੁਕਮ ਵਿੱਚ ; ਹੁਕਮੇ = ਹੁਕਮ ਵਿੱਚ ;
- ਹੁਕਮਿ ਉਛਲੈ ਹੁਕਮੇ ਰਹੈ॥ (ਪੰਨਾ 962)
23. ਇਸਤਰੀ-ਲਿੰਗ ਨਾਂਵ ਦਾ ਸੰਬੋਧਨ ਕਾਰਕ ਬਣਾਉਣ ਲਈ ਲਾਂਵ ਦੀ ਵਰਤੋਂ ਕੀਤੀ ਜਾਂਦੀ ਹੈ:
- ਮੁੰਧੇ ਪਿਰ ਬਿਨੁ ਕਿਆ ਸੀਗਾਰੁ॥ (ਪੰਨਾ 18)
24. ਕੰਨਾ-ਅੰਤ ਨਾਂਵਾਂ ਨੂੰ ਬਹੁ-ਵਚਨੀ ਨਾਂਵ ਬਣਾਉਣ ਲਈ ਵੀ ਲਾਂ ਦੀ ਵਰਤੋਂ ਕੀਤੀ ਜਾਂਦੀ ਹੈ:
- ਧੰਧੇ ਕਹਾ ਬਿਆਪਹਿ ਤਾਹੂ॥ (ਪੰਨਾ 251)
- ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ॥ (ਪੰਨਾ 348)
25. ਕੰਨਾ-ਅੰਤ ਨਾਵਾਂ ਅੱਗੇ ਜਦੋਂ ਸਬੰਧਕੀ-ਪਦ ਦੀ ਵਰਤੋਂ ਲੁਪਤ ਜਾਂ ਪ੍ਰਗਟ ਤੌਰ ’ਤੇ ਕੀਤੀ ਗਈ ਹੈ ਤਾਂ ਉਨ੍ਹਾਂ ਨੂੰ ਕੰਨਾ ਲਾਹ ਕੇ ਲਾਂਵ ਲਾਈ ਮਿਲਦੀ ਹੈ:
- ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ॥ (ਪੰਨਾ 968)
- ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ (ਪੰਨਾ 186)
- ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ॥ (ਪੰਨਾ 478)
- ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ॥ (ਪੰਨਾ 12)
ਨਾਂਵ ਨਾਲ ਦੋਲਾਵਾਂ ਦੀ ਵਰਤੋਂ
26. ਨਾਂਵ ਨੂੰ ਕਾਰਕ ਦੇ ਰੂਪ ਵਿੱਚ ਲੱਗੀਆਂ ਦੋਲਾਵਾਂ ਵਿੱਚ ਹੇਠ ਲਿਖੇ ਸਬੰਧਕੀ-ਪਦ ਲੁਪਤ ਹੁੰਦੇ ਹਨ:
(ੳ) ਨੂੰ-
- ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ॥ (ਪੰਨਾ 776)
- ਬਾਲਮੀਕੈ ਹੋਆ ਸਾਧਸੰਗੁ॥ (ਪੰਨਾ 1192)
(ਅ) ਤੋਂ-
- ਬਲਿ ਤਿਸੁ ਬਾਪੈ ਜਿਨਿ ਹਉ ਜਾਇਆ॥ (ਪੰਨਾ 476)
(ੲ) ਨੇ-
- ਧੰਨੈ ਸੇਵਿਆ ਬਾਲ ਬੁਧਿ॥ (ਪੰਨਾ 1192)
- ਕਬੀਰੈ ਸੋ ਧਨੁ ਪਾਇਆ॥ (ਪੰਨਾ 655)
- ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ॥ (ਪੰਨਾ 922)
(ਸ) ਦਾ, ਦੇ, ਦੀ-
- ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ॥ (ਪੰਨਾ 400)
- ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ॥ (ਪੰਨਾ 999)
(ਹ) ਉੱਤੇ-
- ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ॥ (ਪੰਨਾ 788)
- ਸਭੁ ਕੋ ਆਸੈ ਤੇਰੀ ਬੈਠਾ॥ (ਪੰਨਾ 97)
(ਕ) ਵਿੱਚ -
- ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ॥ (ਪੰਨਾ 449)
- ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ॥ (ਪੰਨਾ 696)
(ਖ) ਦਾ, ਦੇ, ਦੀ-
- ਬਿਖੈ ਨਾਦ ਕਰਨ ਸੁਣਿ ਭੀਨਾ॥ (ਪੰਨਾ 738)
- ਬਿਦ੍ਹਮਾਨ ਗੁਰਿ ਆਪਿ ਥਪ੍ਹਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ॥ (ਪੰਨਾ 1404)
ਨੋਟ (3): ਅੱਗੇ ਸਬੰਧਕ ਆਉਣ ’ਤੇ ਵੀ ਕਈ ਨਾਂਵਾਂ ਨੂੰ ਦੋਲਾਵਾਂ ਲੱਗੀਆਂ ਰਹਿੰਦੀਆਂ ਹਨ, ਜਿਵੇਂ:
- ਨਾਂਵੈ ਕੀ ਕੀਮਤਿ ਮਿਤਿ ਕਹੀ ਨ ਜਾਇ॥ (ਪੰਨਾ 666)
- ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਪੰਨਾ 1)
(ਗ) ਦੁਆਰਾ, ਨਾਲ, ਰਾਹੀਂ-
- ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ॥ (ਪੰਨਾ 12)
- ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍॥ਿ (ਪੰਨਾ 1378)
ਨਾਂਵ ਨਾਲ ਔਂਕੜ ਦੀ ਵਰਤੋਂ
27. ਮੁਕਤਾ-ਅੰਤ ਪੁਲਿੰਗ ਨਾਵਾਂ ਨੂੰ ਲੱਗੀ ਔਂਕੜ ( ੁ) ਉਨ੍ਹਾਂ ਦਾ ਇਕ-ਵਚਨੀ ਰੂਪ ਨਿਰੂਪਨ ਕਰਦੀ ਹੈ:
- ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ॥ (ਪੰਨਾ 864)
- ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ॥ (ਪੰਨਾ 52)
28. ਜਦੋਂ ਨਾਂਵ ਉੱਤੇ ਕੋਈ ਕਿਰਿਆ ਕੀਤੇ ਜਾਣ ਵਾਲੀ ਹੋਵੇ ਭਾਵ ਨਾਂਵ ਕਰਮ ਕਾਰਕ ਵਿੱਚ ਹੋਵੇ ਤਾਂ ਨਾਂਵ ਨੂੰ ਲੱਗੀ ਔਂਕੜ ਵਿੱਚ ‘ਨੂੰ’ ਨੂੰ ਸਬੰਧਕੀ-ਪਦ ਲੁਪਤ ਹੁੰਦਾ ਹੈ:-
- ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ॥ (ਪੰਨਾ 65)
- ਨਾਮੁ ਨ ਜਪਹਿ ਤੇ ਆਤਮ ਘਾਤੀ॥ (ਪੰਨਾ 188)
- ਨਾਮੁ ਜਪਹੁ ਮੇਰੇ ਸਾਜਨ ਸੈਨਾ॥ (ਪੰਨਾ 366)
- ਅੰਮ੍ਰਿਤੁ ਰਸਨਾ ਪੀਉ ਪਿਆਰੀ॥ (ਪੰਨਾ 180)
29. ਔਂਕੜ ਕਈ ਇਸਤਰੀ-ਲਿੰਗ ਨਾਂਵਾਂ ਦਾ ਮੂਲਕ-ਅੰਗ ਹੈ।
(1) ਧੇਨੁ-
- ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ॥ (ਪੰਨਾ 354)
(2) ਵਿਸੁ-
- ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ॥ (ਪੰਨਾ 1379)
(3) ਵਸਤੁ--
- ਵਸਤੁ ਪਰਾਈ ਕਉ ਉਠਿ ਰੋਵੈ॥ (ਪੰਨਾ 676)
ਇਸੇ ਤਰ੍ਹਾਂ ਬਿਖੁ, ਰਤੁ, ਮਲੁ, ਰੇਣੁ, ਜਿੰਦੁ, ਛਾਰੁ ਆਦਿ।
(ਨੋਟ : ਸਬੰਧਕੀ-ਪਦ ਅੱਗੇ ਆਉਣ ਉੱਤੇ ਵੀ ਮੂਲਕ ਔਂਕੜ ਕਾਇਮ ਰਹਿੰਦੀ ਹੈ)
30. ਕਈ ਨਾਂਵਾਂ ਦੇ ਪਿੱਛੇ ‘ਔਂਕੜ ਸਹਿਤ ਹਾਹਾ ਅੱਖਰ’ (ਹੁ) ਲੱਗਾ ਹੋਇਆ ਹੈ। ਇਸ ਵਿੱਚ ਹੇਠ ਲਿਖੇ ਸਬੰਧਕੀ-ਪਦ ਲੁਪਤ ਹੁੰਦੇ ਹਨ:
ਤੋਂ-
- ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ॥ (ਪੰਨਾ 752)
- ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ॥ (ਪੰਨਾ 488)
- ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ॥ (ਪੰਨਾ 659)
ਨਾਲ (ਬਹੁ-ਵਚਨੀ ਨਾਂਵਾਂ ਵਿੱਚ ) --
- ਨੈਨਹੁ ਪੇਖੁ ਠਾਕੁਰ ਕਾ ਰੰਗੁ॥(ਪੰਨਾ 281)
- ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ॥ (ਪੰਨਾ 290)
ਵਿੱਚ --
- ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ॥ (ਪੰਨਾ 182)
- ਪਾਵਹੁ ਬੇੜੀ ਹਾਥਹੁ ਤਾਲ॥ (ਪੰਨਾ 1166)
31. ਸੰਬੋਧਨੀ-ਨਾਂਵ ਬਣਾਉਣ ਲਈ ਵੀ ‘ਹੁ’ ਦੀ ਵਰਤੋਂ ਕੀਤੀ ਮਿਲਦੀ ਹੈ:
- ਸੰਤਹੁ ਤਹਾ ਨਿਰੰਜਨ ਰਾਮੁ ਹੈ॥ (ਪੰਨਾ 974)
- ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥(ਪੰਨਾ 308)
ਨਾਂਵ ਨਾਲ ਦੁਲੈਂਕੜ ( ੂ ) ਦੀ ਵਰਤੋਂ :-
ਜਿਸ ਤਰਾਂ ਗੁਰਬਾਣੀ ਅੰਦਰ ਕਿਤੇ-ਕਿਤੇ ਸਿਹਾਰੀ ( ਿ) ਦੀ ਥਾਵਂੇ ਬਿਹਾਰੀ ਜਾਂ ਲਾਂਵ ਦੀ ਵਰਤੋਂ ਮਿਲਦੀ ਹੈ, ਇਸੇ ਤਰਾਂ ਕਿਤੇ-ਕਿਤੇ ਮੂਲਕ ਤੌਰ ‘ਤੇ ਔਂਕੜ-ਅੰਗੀ ਨਾਵਾਂ ਨੂੰ ਔਂਕੜ ਦੀ ਥਾਵੇਂ ਦੁਲੈਂਕੜ ਦੀ ਵਰਤੋਂ ਕੀਤੀ ਮਿਲਦੀੌ ਹੈ। ਅਗੇ ਸਬੰਧਕੀ-ਪਦ ਆਉਣ ਦਾ ਦੁਲੈਂਕੜ ‘ਤੇ ਕੋਈ ਅਸਰ ਨਹੀਂ ਹੁੰਦਾ।ਦੁਲੈਂਕੜ ਇਕ-ਵਚਨ ਅਤੇ ਬਹੁ-ਵਚਨ ਦੋਵੇਂ ਕਿਸਮ ਦੇ ਨਾਂਵਾਂ ਨਾਲ ਵਰਤੇ ਜਾਂਦੇ ਹਨ:
- ਨਾ ਇਸੁ ਪਿੰਡੁ ਨ ਰਕਤੂ ਰਾਤੀ॥ (ਪੰਨਾ 871)
- ਚਿੰਜੂ ਬੋੜਨਿ੍ ਨਾ ਪੀਵਹਿ ਉਡਣ ਸੰਦੀ ਡੰਝ॥ (ਪੰਨਾ 1381)
- ਧਾਤੂ ਪੰਜਿ ਰਲਾਇ ਕੂੜਾ ਪਾਜਿਆ॥ (ਪੰਨਾ 1411)
- ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ॥ (ਪੰਨਾ 489)
- ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ॥ (ਪੰਨਾ 105)
- ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ॥ (ਪੰਨਾ 116)
- ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ॥ (ਪੰਨਾ 156)
- ਬਿਨੁ ਬੂਝੇ ਪਸੂ ਭਏ ਬੇਤਾਲੇ॥ (ਪੰਨਾ 224)
ਹੋੜਾ - ਕਨੌੜਾ
32. ਗੁਰਬਾਣੀ ਵਿੱਚ ਹੋੜੇ ਦੀ ਵਰਤੋਂ ਕਿਤੇ-ਕਿਤੇ ਕੰਨੇ ਦੀ ਥਾਵੇਂ ਕੀਤੀ ਹੋਈ ਮਿਲਦੀ ਹੈ ਜਿਵੇਂ:
(1) ਘਣਾ ਦੀ ਥਾਵੇਂ ਘਣੋ --
- ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ॥ (ਪੰਨਾ 715)
(2) ਗਉਰਾ ਦੀ ਥਾਵੇਂ ਗਉਰੋ ਅਤੇ ਹਉਰਾ ਦੀ ਥਾਵੇਂ ਹਉਰੋ --
- ਹਂਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ॥ (ਪੰਨਾ 404)
(3) ਦਾਤਾ ਦੀ ਥਾਵੇਂ ਦਾਤੋ--
- ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ॥ (ਪੰਨਾ 335)
33. ਕਿਤੇ-ਕਿਤੇ ਔਂਕੜ ਦੀ ਥਾਵੇਂ ਵੀ ਹੋੜਾ ਵਰਤਿਆ ਹੋਇਆ ਮਿਲਦਾ ਹੈ:
(1) ਪਰਮੇਸਰੁ ਦੀ ਥਾਵੇਂ ਪਰਮੇਸਰੋ--
- ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ॥ (ਪੰਨਾ 1100)
(2) ਮਧੁ-ਸੂਦਨ ਦੀ ਥਾਵੇਂ ਮਧੁ-ਸੂਦਨੋ, ਸਿਰੀ ਰੰਗ ਦੀ ਥਾਵੇਂ ਸ੍ਰੀ ਰੰਗੋ--
- ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ..॥ (ਪੰਨਾ 1201)
34. ਕਨੌੜੇ ਦੀ ਵਰਤੋਂ ਕਿਤੇ-ਕਿਤੇ ‘ਊ’ ਦੀ ਥਾਵੇਂ ਕੀਤੀ ਮਿਲਦੀ ਹੈ:
- ਤੂ ਗੁਣਦਾਤੌ ਨਿਰਮਲੋ ਭਾਈ ਨਿਰਮਲੁ ਨਾ ਮਨੁ ਹੋਇ॥ (ਪੰਨਾ 636)
- ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ॥ (ਪੰਨਾ 419)
35. ਭਾਸਦਾ ਹੈ ਕਿ ਕਿਤੇ-ਕਿਤੇ ਛਾਪਕਾਂ ਦੀ ਅਣਗਹਿਲੀ ਕਾਰਨ ‘ਟਿੱਪੀ/ਬਿੰਦੀ ਸਹਿਤ ਹੋੜੇ’ ਦੀ ਥਾਵੇਂ ਕਨੌੜਾ ਹੀ ਛਪ ਗਿਆ ਹੋਇਆ ਹੈ।
(1) ਰਾਗੁ ‘ਗੋਂਡ’ ਦੇ ਸਿਰਲੇਖਾਂ ਵਿੱਚ ਕਈ ਥਾਵੇਂ ਗੌਂਡ ਛਾਪ ਦਿੱਤਾ ਗਿਆ। ਮੁਹੋ ਦੀ ਥਾਵੇਂ ਮੁਹੌ--
- ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥ (ਪੰਨਾ 2)
ਜੀਭੋ ਦੀ ਥਾਵੇਂ ਜੀਭੌ--
- ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥ (ਪੰਨਾ 7)
ਸਬਦੋ ਦੀ ਥਾਵੇਂ ਸਬਦੌ-
- ਸਬਦੌ ਹੀ ਭਗਤ ਜਾਪਦੇ ਜਿਨ੍ ਕੀ ਬਾਣੀ ਸਚੀ ਹੋਇ॥ (ਪੰਨਾ 429)
ਭਾਗ ਦੂਜਾ – ਵਿਸ਼ੇਸ਼ਣ ਦੀ ਲਗ-ਮਾਤਰੀ ਨਿਯਮਾਵਲੀ
1. ਵਿਸ਼ੇਸ਼ਣ ਦਾ ਰੂਪ ਨਾਂਵ ਦੀ ਬਣਤਰ ਅਨੁਸਾਰ ਹੀ ਹੁੰਦਾ ਹੈ। ਬਹੁ-ਵਚਨੀ ਨਾਂਵ ਦਾ ਵਿਸ਼ੇਸ਼ਣ ਵੀ ਬਹੁ-ਵਚਨੀ ਹੁੰਦਾ ਹੈ। ਇਸਤਰੀ-ਲਿੰਗ ਨਾਂਵ ਦੇ ਵਿਸ਼ੇਸ਼ਣ ਆਮ ਕਰਕੇ ਮੁਕਤੇ ਹੁੰਦੇ ਹਨ।
ਇਕ-ਵਚਨੀ ਨਾਂਵ ਨਾਲ--
- ਅਮੁਲੁ ਧਰਮੁ ਅਮੁਲੁ ਦੀਬਾਣੁ॥ (ਪੰਨਾ 5)
ਇਸਤਰੀ-ਲਿੰਗ ਨਾਂਵ ਨਾਲ --
- ਕਹੁ ਨਾਨਕ ਸਫਲ ਓਹ ਕਾਇਆ॥ (ਪੰਨਾ 374)
ਬਹੁ-ਵਚਨੀ ਨਾਂਵ ਨਾਲ--
- ਅਮੁਲ ਗੁਣ ਅਮੁਲ ਵਾਪਾਰ॥ (ਪੰਨਾ 5)
2. ਕਈ ਇਸਤਰੀ-ਲਿੰਗ ਨਾਂਵ ਦੇ ਵਿਸ਼ੇਸ਼ਣਾਂ ਨੂੰ ਇਸਤਰੀ-ਲਿੰਗ-ਵਾਚੀ ਸਿਹਾਰੀ ਲੱਗੀ ਹੁੰਦੀ ਹੈ:
- ਤੂੰ ਸਤਵੰਤੀ ਤੂੰ ਪਰਧਾਨਿ॥
- ਤੁਮ ਹੀ ਸੁੰਦਰਿ ਤੁਮਹਿ ਸੁਹਾਗੁ॥
- ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ॥ (ਪੰਨਾ 384)
- ਚੋਆ ਚੰਦਨੁ ਸੇਜ ਸੁੰਦਰਿ ਨਾਰੀ॥ (ਪੰਨਾ 179)
- ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ॥
- ਅਤਿ ਸੁੰਦਰਿ ਬਿਚਖਨਿ ਤੂੰ॥ (ਪੰਨਾ 374)
ਕੁਝ ਸੰਖਿਅਕ ਵਿਸ਼ੇਸ਼ਣਾਂ ਦੇ ਰੂਪ ਜੋ ਅਨਿਸ਼ਚਿਤ ਪੜਨਾਂਵ ਵੀ ਹਨ, ਲਿੰਗ/ਵਚਨ ਦੀ ਤਬਦੀਲੀ ਨਾਲ ਬਦਲ ਜਾਂਦੇ ਹਨ। ਜਿਵੇਂ:
ਇਕ-ਵਚਨ ਪੁਲਿੰਗ = ਅਵਰੁ, ਹੋਰੁ, ਸਭੁ
ਇਸਤਰੀ-ਲਿੰਗ = ਅਵਰ, ਸਭ, ਹੋਰ
ਬਹੁ-ਵਚਨ = ਅਵਰਿ, ਹੋਰਿ, ਸਭਿ
3. ਨਿਸ਼ਚਿਤ-ਸੰਖਿਅਕ ਵਿਸ਼ੇਸ਼ਣ ਆਮ ਕਰਕੇ ਮੁਕਤਾ ਅੰਤ ਹੁੰਦੇ ਹਨ ਪਰ ਹੇਠ ਲਿਖੇ ਸੰਖਿਅਕ ਵਿਸ਼ੇਸ਼ਣ ਗੁਰਬਾਣੀ ਵਿੱਚ ਸਦਾ ਸਿਹਾਰੀ ਸਹਿਤ ਆਉਂਦੇ ਹਨ:
ਤੀਨਿ--
- ਤੀਨਿ ਅਵਸਥਾ ਕਹਹਿ ਵਖਿਆਨੁ॥ (ਪੰਨਾ 154)
- ਸਾਖਾ ਤੀਨਿ ਕਹੈ ਨਿਤ ਬੇਦੁ॥ (ਪੰਨਾ 352)
ਚਾਰਿ--
- ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ॥ (ਪੰਨਾ 15)
- ਚਾਰਿ ਪਦਾਰਥ ਲੈ ਜਗਿ ਆਇਆ॥ (ਪੰਨਾ 1027)
ਸਠਿ-
(ਨੋਟ : ਪਰ ਸੰਖਿਅਕ ਵਿਸ਼ੇਸ਼ਣ ‘ਅਠ’ ਸਦਾ ਮੁਕਤਾ-ਅੰਤ ਹੁੰਦਾ ਹੈ।)
- ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ॥ (ਪੰਨਾ 17)
- ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨ॥ (ਪੰਨਾ 136)
ਸਤਰਿ-ਬਹਤਰਿ--
- ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ॥ (ਪੰਨਾ 480)
- ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥ (ਪੰਨਾ 138)
- ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ॥ (ਪੰਨਾ 693)
- ਸਤਰਿ ਸੈਇ ਸਲਾਰ ਹੈ ਜਾ ਕੇ॥ (ਪੰਨਾ 1161)
- ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ॥ (ਪੰਨਾ 793)
- ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ॥ (ਪੰਨਾ 335)
- ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ॥ (ਪੰਨਾ 477)
ਕੋਟਿ, ਕੋੜਿ, ਕਰੋੜਿ, ਕੋਟਿਕ-
- ਕਈ ਕੋਟਿ ਪਾਰਬ੍ਰਹਮ ਕੇ ਦਾਸ॥ (ਪੰਨਾ 276)
(ਨੋਟ : ਇਸ ਅਸਟਪਦੀ ਵਿੱਚ ‘ਕੋਟਿ’ ਸ਼ਬਦ ‘ਟ’ ਨੂੰ ਸਿਹਾਰੀ ਨਾਲ ਪੰਜਾਹ ਤੋਂ ਵੱਧ ਵਾਰੀ ਆਇਆ ਹੈ।)
- ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ॥ (ਪੰਨਾ 546)
- ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ॥ (ਪੰਨਾ 781)
- ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ॥ (ਪੰਨਾ 719)
- ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ॥ (ਪੰਨਾ 498)
4. ਸੰਖਿਅਕ ਵਿਸ਼ੇਸ਼ਣ ‘ਤਿਹੁ’ ਸਦਾ ‘ਹਾ ਹੇ’ ਅੱਖਰ ਨੂੰ ਔਂਕੜ ਸਹਿਤ ਗੁਰਬਾਣੀ ਵਿੱਚ ਆਉਂਦਾ ਹੈ ਅਤੇ ਇਹ ਔਂਕੜ ਹੀ ਇਸ ਨੂੰ ‘ਤਿਹ’ ਪੜਨਾਂਵ ਤੋਂ ਨਿਖੇੜਦੀ ਹੈ:
ਤਿਹੁ-
- ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ॥ (ਪੰਨਾ 62)
- ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ॥ (ਪੰਨਾ 272)
- ਭਗਤੁ ਭਗਤੁ ਸੁਨੀਐ ਤਿਹੁ ਲੋਇ॥ (ਪੰਨਾ 283)
- ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ॥ (ਪੰਨਾ 351)
- ਸਬਦੁ ਦੀਪਕੁ ਵਰਤੈ ਤਿਹੁ ਲੋਇ॥ (ਪੰਨਾ 664)
5. ਸੰਖਿਅਕ ਵਿਸ਼ੇਸ਼ਣ ‘ਇਕ’ ਦੇ ਹੇਠ ਲਿਖੇ ਬਦਲਵੇਂ ਰੂਪ ਹਨ:
(ੳ) ਪੁਲਿੰਗ, ਇਕ-ਵਚਨ ਨਾਂਵ ਨਾਲ = ਇਕੁ
(ਅ) ਇਸਤਰੀ-ਲਿੰਗ ਨਾਂਵ ਨਾਲ = ਇਕ
(ੲ) ਅਨਿਸ਼ਚਿਤ ਸੰਖਿਅਕ (ਜਾਂ ਪੜਨਾਂਵ) ਦੇ ਰੂਪ ਵਿੱਚ ਬਹੁ-ਵਚਨ ਨਾਂਵ ਨਾਲ = ਇਕਿ
(ਸ) ਜੁੜਤ-ਸ਼ਬਦ ਵਿੱਚ
= ਇਕੁ
ਇਕ ਮਨਿ, ਇਕ ਚਿਤਿ
(ਨੋਟ : ਅੱਗੇ ਸਬੰਧਕ ਆਵੇ ਤਾਂ ਅਖ਼ੀਰਲੇ ਅੱਖਰ ਨੂੰ ਲੱਗੀ ਲਗ ਉਤਰ ਜਾਂਦੀ ਹੈ।)
ਇਕੁ--
- ਇਕੁ ਖਿਨੁ ਲੇਹਿ ਨ ਹਰਿ ਕੋ ਨਾਮ॥ (ਪੰਨਾ 326)
- ਇਕੁ ਦੁਖੁ ਸਕਤਵਾਰ ਜਮਦੂਤ॥ (ਪੰਨਾ 1256)
ਇਕ--
- ਇਕ ਤਾਜਨਿ ਤੁਰੀ ਚੰਗੇਰੀ॥ (ਪੰਨਾ 695)
- ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥ (ਪੰਨਾ 1406)
ਇਕਿ--
- ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ॥ (ਪੰਨਾ 419)
- ਇਕਿ ਸਿਧ ਸਾਧਿਕ ਬਹੁਤੁ ਵੀਚਾਰੀ॥ (ਪੰਨਾ 1046)
ਇਕ (ਜੁੜਤ-ਪਦ)
- ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੋ॥ (ਪੰਨਾ 845)
- ਇਕ ਦੁਇ ਮੰਦਰਿ ਇਕ ਦੁਇ ਬਾਟ॥ (ਪੰਨਾ 871)
- ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ॥ (ਪੰਨਾ 1371)
- ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ॥ (ਪੰਨਾ 843)
ਇਕ (ਸਬੰਧਕ ਨਾਲ)
- ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ॥ (ਪੰਨਾ 762)
- ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ॥ (ਪੰਨਾ 1081)
- ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥ (ਪੰਨਾ 7)
6. ਹੇਠ ਲਿਖੇ ਬਾਕੀ ਸੰਖਿਅਕ ਵਿਸ਼ੇਸ਼ਣਾਂ ਦੇ ਰੂਪ ਜੋ ਅਨਿਸ਼ਚਿਤ ਪੜਨਾਂਵ ਵੀ ਹਨ, ਲਿੰਗ/ਵਚਨ ਦੀ ਤਬਦੀਲੀ ਨਾਲ ਬਦਲ ਜਾਂਦੇ ਹਨ। ਜਿਵੇਂ:
ਇਕ-ਵਚਨ ਪੁਲਿੰਗ = ਅਵਰੁ, ਹੋਰੁ, ਸਭੁ
ਇਸਤਰੀ-ਲਿੰਗ = ਅਵਰ, ਸਭ, ਹੋਰ
ਬਹੁ-ਵਚਨ = ਅਵਰਿ, ਹੋਰਿ, ਸਭਿ
ਹੋਰੁ-ਅਵਰ
- ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ॥ (ਪੰਨਾ 1242)
- ਹੋਰੁ ਦੁਆਰਾ ਕੋਇ ਨ ਸੂਝੈ॥ (ਪੰਨਾ 1078)
- ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ॥ (ਪੰਨਾ 211)
- ਅਵਰੁ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ॥ (ਪੰਨਾ 1186)
ਹੋਰ-ਅਵਰ
- ਹੋਰ ਕਥਨੀ ਬਦਉ ਨ ਸਗਲੀ ਛਾਰੁ॥ (ਪੰਨਾ 904)
- ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ॥ (ਪੰਨਾ 586)
- ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ॥ (ਪੰਨਾ 962)
- ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ॥ (ਪੰਨਾ 1304);
ਹੋਰ-ਅਵਰਿ
- ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ॥ (ਪੰਨਾ 218)
- ਹੋਰਿ ਜੀਅ ਉਪਾਏ ਵੇਕੋ ਵੇਕਾ॥ (ਪੰਨਾ 840
- ਅਵਰਿ ਉਪਾਵ ਸਭਿ ਮੀਤ ਬਿਸਾਰਹੁ॥ (ਪੰਨਾ 288)
- ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ॥ (ਪੰਨਾ 817)
ਸਭੁ (ਇਕ-ਵਚਨ)
- ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ॥ (ਪੰਨਾ 173)
- ਸਭੁ ਜਗੁ ਆਨਿ ਤਨਾਇਓ ਤਾਨਾਂ॥ (ਪੰਨਾ 484)
ਸਭ (ਇਸਤਰੀ-ਲਿੰਗ)
- ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ॥ (ਪੰਨਾ 74)
- ਸਭ ਖਲਕ ਤਮਾਸੇ ਆਈ॥ (ਪੰਨਾ 655)
- ਸਭ ਚੂਕੀ ਕਾਣਿ ਲੋਕਾਣੀ॥ (ਪੰਨਾ 622)
- ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ॥ (ਪੰਨਾ 1313)
ਸਭਿ (ਬਹੁ-ਵਚਨ)
- ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ॥ (ਪੰਨਾ 315)
- ਸਭਿ ਅਵਗਣ ਮੈ ਗੁਣੁ ਨਹੀ ਕੋਈ॥ (ਪੰਨਾ 750)
- ਹੋਰ ਕਥਨੀ ਬਦਉ ਨ ਸਗਲੀ ਛਾਰੁ॥ (ਪੰਨਾ 904)
- ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ॥ (ਪੰਨਾ 586)
- ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ॥ (ਪੰਨਾ 218)
- ਹੋਰਿ ਜੀਅ ਉਪਾਏ ਵੇਕੋ ਵੇਕਾ॥ (ਪੰਨਾ 840)
7. ਨਿਸਚੇਵਾਚਕ ਵਿਸ਼ੇਸ਼ਣ/ਨਿਸਚੇਵਾਚਕ ਪੜਨਾਂਵ ਵੀ ਲਿੰਗ/ਵਚਨ ਦੀ ਤਬਦੀਲੀ ਨਾਲ ਬਦਲ ਜਾਂਦੇ ਹਨ। ਜਿਵੇਂ:
ਇਕ-ਵਚਨ ਪੁਲਿੰਗ = ਉਹੁ (ਓਹੁ), ਇਹੁ (ਏਹੁ), ਉਨਿ, ਇਨਿ ਇਸਤਰੀ-ਲਿੰਗ = ਇਹ (ਏਹ, ਏਹਾ, ਏਹੀ),
ਇਨਿ ਬਹੁ-ਵਚਨ = (ਉਹਿ, ਓਹਿ, ਓਇ) ਇਹਿ (ਏਹਿ), ਏ, ਉਨ, ਇਨ
ਉਹ, ਏਹੁ, ਓਨਿ, ਇਨਿ
- ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ॥ (ਪੰਨਾ 1372)
- ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ॥ (ਪੰਨਾ 607)
- ਜਿਨਿ ਸਤਿਗੁਰੁ ਸੇਵਿ ਪਦਾਰਥੁ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ॥ (ਪੰਨਾ 1406)
- ਇਨਿ ਹਿੰਦੂ ਮੇਰਾ ਮਲਿਆ ਮਾਨੁ॥ (ਪੰਨਾ 1165)
ਉਹ, ਇਹ, ਏਹਾ, ਏਹੀ, ਇਨਿ
- ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ॥ (ਪੰਨਾ 747)
- ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ॥ (ਪੰਨਾ 314)
- ਏਹਾ ਭਗਤਿ ਏਹੋ ਤਪ ਤਾਉ॥ (ਪੰਨਾ 350)
- ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ॥ (ਪੰਨਾ 882)
- ਇਨਿ ਦੁਬਿਧਾ ਘਰ ਬਹੁਤੇ ਗਾਲੇ॥ (ਪੰਨਾ 1029)
ਉਹਿ, ਏਹਿ, ਏ, ਇਨ, ਉਨ
- ਨਾ ਓਹਿ ਮਰਹਿ ਨ ਠਾਗੇ ਜਾਹਿ॥ (ਪੰਨਾ 8)
- ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥ (ਪੰਨਾ 15)
- ਤੂ ਓਨਾ ਕਾ ਤੇਰੇ ਓਹਿ॥ (ਪੰਨਾ 25)
- ਇਨ ਲੋਗਨ ਸਿਉ ਹਮ ਭਏ ਬੈਰਾਈ॥ (ਪੰਨਾ 1347)
- ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ॥ (ਪੰਨਾ 100)
- ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥ (ਪੰਨਾ 1176)
- ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥ (ਪੰਨਾ 856)
(ੳ) ਜਦੋਂ ਨਿਸਚੇਵਾਚਕ ਵਿਸ਼ੇਸ਼ਣ ‘ਇਹ’, ‘ਏਹ’, ‘ਅਹਿ’ ਕਿਸੇ ਅਜਿਹੇ ਨਾਂਵ ਨਾਲ ਵਰਤੇ ਜਾਣੇ ਹੋਣ ਜਿਸ ਨੂੰ ਕਾਰਕ ਦੇ ਰੂਪ ਵਿੱਚ ਅਜੇਹੀ ਲਗ ਲੱਗੀ ਹੋਵੇ ਜੋ ‘ਵਿੱਚ ’, ‘ਉੱਤੇ’, ‘ਦੁਆਰਾ’, ‘ਰਾਹੀਂ’ ਦੇ ਅਰਥ ਰੱਖਦੀ ਹੋਵੇ ਤਾਂ ਇਹ ਵਿਸ਼ੇਸ਼ਣ ਬਦਲ ਕੇ ‘ਇਤੁ’, ‘ਏਤੁ’ ਅਤੇ ‘ਐਤੁ’ ਹੋ ਜਾਂਦੇ ਹਨ:
- ਏਤੁ ਮੋਹਿ ਡੂਬਾ ਸੰਸਾਰੁ॥ (ਪੰਨਾ 356)
- ਜਾ ਰਹਣਾ ਨਾਹੀ ਐਤ ਜਗਿ ਤਾ ਕਾਇਤੁ ਗਾਰਬਿ ਹੰਢੀਐ॥ (ਪੰਨਾ 473); ਉਚਾਰਨ ' ਜਾਂ ' ਅਤੇ ' ਤਾਂ ' ਹੋਵੇਗਾ।
(ਅ) ਇਸੇ ਤਰ੍ਹਾਂ ਜਿਸੁ, ਤਿਸੁ, ਇਸੁ, ਉਸੁ, ਇਕਸੁ, ਕਿਸੁ ਆਦਿ ਪੜਨਾਂਵੀ ਵਿਸ਼ੇਸ਼ਣ ਬਦਲ ਕੇ ਕ੍ਰਮਵਾਰ ਜਿਤੁ, ਤਿਤੁ, ਇਤੁ, ਉਤੁ, ਇਕਤੁ, ਕਿਤੁ ਹੋ ਜਾਂਦੇ ਹਨ:
- ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ॥ (ਪੰਨਾ 357)
- ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ॥ (ਪੰਨਾ 1348)
- ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ॥ (ਪੰਨਾ 169)
- ਉਤੁ ਭੂਖੈ ਖਾਇ ਚਲੀਅਹਿ ਦੂਖ॥ (ਪੰਨਾ 9)
- ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ॥ (ਪੰਨਾ 596)
- ਕਿਤੁ ਬਿਧਿ ਆਸਾ ਮਨਸਾ ਖਾਈ॥ (ਪੰਨਾ 940)
(ੲ) ਇਸੇ ਤਰ੍ਹਾਂ ਤੇਰਾ, ਮੇਰਾ, ਹਮਰਾ, ਹਮਾਰਾ, ਪੜਨਾਂਵ/ਪੜਨਾਂਵੀ ਵਿਸ਼ੇਸ਼ਣ ਬਦਲ ਕੇ ਤੇਰੈ, ਮੇਰੈ, ਹਮਰੈ ਹੋ ਜਾਂਦੇ ਹਨ:
- ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ॥ (ਪੰਨਾ 572)
- ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ॥ (ਪੰਨਾ 463)
- ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ॥ (ਪੰਨਾ 167)
ਨੋਟ : ਜਦੋਂ ‘ਮੇਰੈ’ ਅਤੇ ‘ਹਮਾਰੈ’ ਪੁਰਖ-ਵਾਚੀ ਪੜਨਾਂਵ ਦੇ ਰੂਪ ਵਿੱਚ ਦੋਲਾਵਾਂ ਨਾਲ ਆਉਂਦੇ ਹਨ ਤਾਂ ਉਸ ਦੀ ਦੂਜੀ ਲਾਂਵ ‘ਲਈ’ ਜਾਂ ‘ਘਰ ਵਿੱਚ ’ ਦੇ ਅਰਥ ਰੱਖਦੀ ਹੈ। ਜਿਵੇਂ:
- ਮੇਰੈ ਸਰਬਸੁ ਨਾਮੁ ਨਿਧਾਨੁ॥ (ਪੰਨਾ 979)
- ਹਮਾਰੈ ਏਕੈ ਹਰੀ ਹਰੀ॥ (ਪੰਨਾ 715)
9. ‘ਸੋ’ ਅਤੇ ‘ਸੋਈ’ ਪੜਨਾਂਵੀ ਵਿਸ਼ੇਸ਼ਣ ਜਦੋਂ ਇਸਤਰੀ-ਲਿੰਗ ਨਾਂਵ ਨਾਲ ਵਰਤੇ ਜਾਂਦੇ ਹਨ ਤਾਂ ਇਹ ਬਦਲ ਕੇ ‘ਸਾ’ ਅਤੇ ‘ਸਾਈ’ ਹੋ ਜਾਂਦੇ ਹਨ:
- ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ॥ (ਪੰਨਾ 310)
- ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ॥ (ਪੰਨਾ 819)
----------------
ਅਧਿਕਰਣ ਕਾਰਕ, ਇਕ- ਵਚਨ :
- ਮੰਨੈ, ਮਾਰਗਿ ਠਾਕ ਨ ਪਾਇ ॥
- ਮੰਨੈ, ਪਤਿ ਸਿਉ ਪਰਗਟੁ ਜਾਇ ॥
- ਮੰਨੈ, ਮਗੁ ਨ ਚਲੈ ਪੰਥੁ ॥
- ਮੰਨੈ, ਧਰਮ ਸੇਤੀ ਸਨਬੰਧੁ ॥
- ਐਸਾ ਨਾਮੁ ਨਿਰੰਜਨੁ ਹੋਇ ॥
- ਜੇ ਕੋ ਮੰਨਿ ਜਾਣੈ ਮਨਿ ਕੋਇ ॥14॥ (ਪੰਨਾ 3 )
ਪਦ ਅਰਥ - ਮਾਰਗਿ-ਮਾਰਗ ਵਿੱਚ , ਰਾਹ ਵਿੱਚ । ਠਾਕ-ਰੋਕ । ਠਾਕ ਨ ਪਾਇ-ਰੋਕ ਨਹੀਂ ਪੈਂਦੀ । ਪਤਿ ਸਿਉ-ਇੱਜ਼ਤ ਨਾਲ । ਪਰਗਟੁ-ਪਰਸਿੱਧ ਹੋ ਕੇ ।
ਮਗੁ ਪੰਥੁ :
(ਪ੍ਰ:) ਸ਼ਬਦ ‘ਮਗੁ’ ਅਤੇ ‘ਪੰਥੁ’ ਦੇ ਅੰਤ ਵਿੱਚ ਔਂਕੜ ( ੁ ) ਕਿਉਂ ਹੈ ?
(ਉ:) ਸਾਧਾਰਨ ਨੀਯਮ ਅਨੁਸਾਰ ਤਾਂ ਇੱਥੇ ( ਿ) ਹੀ ਚਾਹੀਦੀ ਹੈ, ਪਰ ਸੰਸਕ੍ਰਿਤ ਵਿੱਚ ਇਕ ਨੀਯਮ ਆਮ ਪਰਚਲਤ ਸੀ ਕਿ ਜੇ ‘ਲੰਮੇ ਸਮੇਂ’ ਜਾਂ ਲੰਮੇ ਪੈਂਡੇ’ ਦਾ ਜ਼ਿਕਰ ਹੋਵੇ, ਤਾਂ ਅਧਿਕਰਣ ਕਾਰਕ ਦੇ ਥਾਂ ਕਰਮ ਕਾਰਕ ਵਰਤਿਆ ਜਾਂਦਾ ਸੀ । ਉਹੀ ਨੀਯਮ ਪ੍ਰਾਕ੍ਰਿਤ ਦੀ ਰਾਹੀਂ ਥੋੜ੍ਹਾ ਥੋੜ੍ਹਾ ਪੁਰਾਣੀ ਪੰਜਾਬੀ ਵਿੱਚ ਵਰਤਿਆ ਗਿਆ ਹੈ; ਜਿਵੇਂ :-
- (1) ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸਰ, ‘ਜੁਗੁ ਜੁਗੁ’ ਵੇਦਾ ਨਾਲੇ । (ਪਉੜੀ 20); ਇਥੇ ‘ਜੁਗੁ ਜੁਗੁ’ ਔਂਕੜ ( ੁ ) ਅੰਤ ਹਨ।
- (2) ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ ।
- (3) ਸਾਵਣਿ ਵਰਸੁ ਅੰਮ੍ਰਿਤਿ ‘ਜਗੁ’ ਛਾਇਆ ਜੀਉ । (ਗਉੜੀ ਮਾਝ ਮ: 4)
- (4) ਬਾਵੈ ‘ਮਾਰਗੁ’ ਟੇਢਾ ਚਲਣਾ । ਸੀਧਾ ਛੋਡਿ ਅਪੂਠਾ ਬੁਨਨਾ ।3।29।98।
(ਗਾਉੜੀ ਗੁਆਰੇਰੀ ਮ:5 ਸਿਰੀ ਰਾਗੁ ਮਹਲਾ 3 ॥
- ਜੇ ਵੇਲਾ ਵਖਤੁ ਵੀਚਾਰੀਐ, ਤਾ ਕਿਤੁ ਵੇਲਾ ਭਗਤਿ ਹੋਇ ॥
- ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥
- ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥
- ਮਨੁ ਤਨੁ ਸੀਤਲੁ ਸਾਚ ਸਿਉ, ਸਾਸੁ ਨ ਬਿਰਥਾ ਕੋਇ ॥1॥
- ਮੇਰੇ ਮਨ, ਹਰਿ ਕਾ ਨਾਮੁ ਧਿਆਇ ॥
- ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥1॥ਰਹਾਉ॥ {ਪੰਨਾ 35}
ਕਿਤੁ- ਕਿਸ ਵਿੱਚ ? {ਲਫ਼ਜ਼ ‘ਕਿਤੁ’ ਲਫ਼ਜ਼ ‘ਕਿਸ’ ਤੋਂ ਅਧਿਕਰਣ ਕਾਰਕ ਇਕ-ਵਚਨ ਹੈ} । ਕਿਤੁ ਵੇਲਾ- ਕਿਸ ਵੇਲੇ ? ਅਨਦਿਨੁ-ਹਰ ਰੋਜ਼, ਹਰ ਵੇਲੇ ? ਨਾਮੇ-ਨਾਮਿ ਹੀ, ਨਾਮ ਵਿੱਚ ਹੀ । ਸੋਇ-ਸੋਭਾ । ਸਚੀ-ਸਦਾ-ਥਿਰ ਰਹਿਣ ਵਾਲੀ । ਕਿਨੇਹੀ- ਕਿਹੋ ਜਿਹੀ ? ਸਾਚੁ ਸਿਉ- ਸਦਾ-ਥਿਰ ਪ੍ਰਭੂ ਦੇ ਨਾਲ । ਸਾਸੁ- ਸੁਆਸ ।1। । ਜਿਤੁ- ਜਿਸ ਦੀ ਰਾਹੀਂ (ਲਫ਼ਜ਼ ‘ਜਿਸ’ ਤੋਂ ਅਧਿਕਰਣ ਕਾਰਕ ਇਕ-ਵਚਨ) । ਜਿਤੁ ਪੀਤੈ- ਜਿਸ ਦੇ ਪੀਣ ਨਾਲ । ਤਿਖ-ਪਿਆਸ । ਸਚਿ- ਸਦਾ-ਥਿਰ ਪ੍ਰਭੂ ਵਿੱਚ ।2।
ਮਾਝ ਮਹਲਾ 5 ॥
- ਦੁਖੁ ਤਦੇ ਜਾ ਵਿਸਰਿ ਜਾਵੈ ॥ ਭੁਖ ਵਿਆਪੈ ਬਹੁ ਬਿਧਿ ਧਾਵੈ ॥
- ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥1॥
- ਸਤਿਗੁਰੁ ਮੇਰਾ ਵਡ ਸਮਰਥਾ ॥ ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥
- ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥2॥
- ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥ ਦੇ ਦੇ ਤੋਟਿ ਨਾਹੀ ਪ੍ਰਭ ਰੰਗਾ ॥
- ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥3॥
- ਹਉ ਬਲਿਹਾਰੀ ਸਤਿਗੁਰੁ ਪੂਰੇ ॥ ਜਿਨਿ ਬੰਧਨ ਕਾਟੇ ਸਗਲੇ ਮੇਰੇ ॥
- ਹਿਰਦੇ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥4॥8॥15॥ {ਪੰਨਾ 99}
ਸਮਰਥਾ-ਤਾਕਤ ਵਾਲਾ । ਜੀਇ- ਜੀਉ ਵਿੱਚ {ਲਫ਼ਜ਼ ‘ਜੀਉ’ ਤੋਂ ਅਧਿਕਰਣ ਕਾਰਕ ਇਕ-ਵਚਨ ‘ਜੀਇ’ ਹੈ} ਸਮਾਲੀ- ਸਮਾਲੀਂ, ਮੈਂ ਸੰਭਾਲਦਾ ਹਾਂ । ਹਉ ਪੀੜਾ- ਹਉਮੈ ਦਾ ਦੁੱਖ ।2।
ਪਉੜੀ ॥
- ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥ ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥
- ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥ ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥ ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥2॥ {ਪੰਨਾ 318}
ਮੁਹਿ- (ਅਧਿਕਰਣ ਕਾਰਕ, ਇਕ-ਵਚਨ) ।
ਸਲੋਕ ਮਃ 5 ॥
- ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥1॥ {ਪੰਨਾ 318}
ਪਦ ਅਰਥ :-ਜਿਤੁ- ਜਿਸ ਵਿੱਚ । ਚਿਤਿ- ਚਿਤ ਵਿੱਚ । ਜਿਤੁ ਦਿਨਿ- ਜਿਸ ਦਿਨ ਵਿੱਚ ।
{ਨੋਟ :-ਲਫ਼ਜ਼ ‘ਜਿਤੁ’ ਪੜਨਾਂਵ ‘ਜਿਸੁ’ ਤੋਂ ਅਧਿਕਰਣ ਕਾਰਕ, ਇਕ-ਵਚਨ ਹੈ)
ਸਲੋਕ ਮਃ 5 ॥
- ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥ ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥1॥ {ਪੰਨਾ 320}
ਪਦ ਅਰਥ :-ਸਤਿਗੁਰਿ-{ਅਧਿਕਰਣ ਕਾਰਕ, ਇਕ-ਵਚਨ} ।। ਨਾਮਿ-{ਅਧਿਕਰਣ ਕਾਰਕ, ਇਕ-ਵਚਨ} ।
ਸਲੋਕ ਮਃ 5 ॥
- ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥ ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥1॥ {ਪੰਨਾ 320}
ਪਦ ਅਰਥ :-ਨ ਕਰਹੀ-ਤੂੰ ਨਹੀਂ ਕਰਦਾ । ਅਵਤਾ-ਅਵੈੜਾ, ਆਪ-ਹੁਦਰਾ । ਲੋਇ-ਲੋਕ ਵਿੱਚ , ਜਗਤ ਵਿੱਚ । ਨਾਇ-{ਅਧਿਕਰਣ ਕਾਰਕ, ਇਕ-ਵਚਨ) । ਨਾਇ ਵਿਸਾਰਿਐ-(ਪੂਰਬ ਪੂਰਨ ਕਾਰਦੰਤਕ), ਜੇ ਨਾਮ ਵਿਸਾਰ ਦਿੱਤਾ ਜਾਏ।
ਸਲੋਕ ਮਃ 5 ॥
- ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥ ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥1॥ {ਪੰਨਾ 321}
ਪਦ ਅਰਥ :-ਸੁਖੁ ਸੋਇ-ਉਹੀ ਸੁਖ, ਭਾਵ, ਇਕ-ਸਾਰ ਸੁਖ । ਨਾਮਿ-(ਅਧਿਕਰਣ ਕਾਰਕ, ਇਕ-ਵਚਨ) । ਨਾਮਿ ਸਲਾਹਿਐ-(ਪੂਰਬ ਪੂਰਨ ਕਾਰਦੰਤਕ) ਜੇ ਨਾਮ ਸਲਾਹਿਆ ਜਾਏ, ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕੀਤੀ ਜਾਏ ।
ਮਃ 5 ॥
- ਮੰਗਣਾ ਤ ਸਚੁ ਇਕੁ, ਜਿਸੁ ਤੁਸਿ ਦੇਵੈ ਆਪਿ ॥ ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥2॥ {ਪੰਨਾ 321}
ਪਦ ਅਰਥ :-ਤੁਸਿ-ਤ੍ਰੁੱਠ ਕੇ, ਖ਼ੁਸ਼ ਹੋ ਕੇ । ਤਿਤੁ-{ਅਧਿਕਰਣ ਕਾਰਕ, ਇਕ-ਵਚਨ} । ਜਿਤੁ ਖਾਧੈ-{ਪੂਰਨ ਕਾਰਦੰਤਕ} ਜਿਸ ਦੇ ਖਾਧਿਆਂ, ਜੇ ਇਸ ਨੂੰ ਖਾਧਾ ਜਾਏ । ਤ੍ਰਿਪਤੀਐ-ਰੱਜ ਜਾਂਦਾ ਹੈ । ਸਾਹਿਬ ਦਾਤਿ-ਮਾਲਕ ਦੀ ਬਖ਼ਸ਼ਸ਼ ।
ਪਉੜੀ ॥
- ਜੰਮਣੁ ਮਰਣੁ ਨ ਤਿਨ੍ ਕਉ ਜੋ ਹਰਿ ਲੜਿ ਲਾਗੇ ॥ ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥
- ਸਾਧ ਸੰਗੁ ਜਿਨ ਪਾਇਆ ਸੇਈ ਵਡਭਾਗੇ ॥ ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥
- ਨਾਨਕ ਧੂੜਿ ਪੁਨੀਤ ਸਾਧ, ਲਖ ਕੋਟਿ ਪਿਰਾਗੇ ॥16॥ {ਪੰਨਾ 322}
ਨਾਇ-{ਅਧਿਕਰਣ ਕਾਰਕ, ਇਕ-ਵਚਨ} । ਨਾਇ ਵਿਸਰਿਐ-{ਪੂਰਬ ਪੂਰਨ ਕਾਰਦੰਤਕ} ਜੇ ਨਾਮ ਵਿਸਰ ਜਾਏ ।
ਸਲੋਕੁ ਮਃ 1 ॥
- ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥
- ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਣ ਹਾਰੁ ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥
- ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥
- ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥
- ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥1॥ {ਪੰਨਾ 468}
ਪਦ ਅਰਥ :-ਕੂੜੁ-ਛਲ, ਭਰਮ ।
ਨੋਟ :-ਸ਼ਬਦ ‘ਕੂੜੁ’ ਵਿਸ਼ੇਸ਼ਣ ਨਹੀਂ ਹੈ, ‘ਨਾਂਵ’ ਹੈ ਅਤੇ ਪੁਲਿੰਗ ਹੈ ।
ਇਹੀ ਕਾਰਨ ਹੈ ਕਿ ‘ਮਾੜੀ’, ‘ਕਾਇਆ’, ‘ਬੀਬੀ’ ਆਦਿਕ ਇਸਤ੍ਰੀ ਲਿੰਗ ਸ਼ਬਦਾਂ ਨਾਲ ਭੀ ਸ਼ਬਦ ‘ਕੂੜੁ’ ਪੁਲਿੰਗ ਇਕ-ਵਚਨ ਹੀ ਹੈ ।
ਨੋਟ :-ਇਸ ਸਲੋਕ ਵਿੱਚ ਸ਼ਬਦ ‘ਕੂੜੁ’, ‘ਕੂੜਿ’ ਅਤੇ ‘ਕੂੜੈ’ ਤ੍ਰੈਵੇਂ ਸਮਝਣ-ਜੋਗ ਹਨ । ‘ਕੂੜੁ’ ਨਾਂਵ (noun) ਹੈ, ਕਰਤਾ ਕਾਰਕ, ਇਕ-ਵਚਨ ।
‘ਕੂੜਿ’ ਸ਼ਬਦ ‘ਕੂੜੁ’ ਤੋਂ ਅਧਿਕਰਣ ਕਾਰਕ, ਇਕ-ਵਚਨ ਹੈ ।
‘ਕੂੜੈ’ ਸ਼ਬਦ ‘ਕੂੜਾ’ ਤੋਂ ਸੰਬੰਧ ਕਾਰਕ, ਇਕ-ਵਚਨ ਹੈ ।
ਚੇਤੇ ਰੱਖਣ ਦੀ ਲੋੜ ਹੈ ਕਿ ਸ਼ਬਦ ‘ਕੂੜੈ’ ਸ਼ਬਦ ‘ਕੂੜਾ’ ਤੋਂ ਹੈ, ‘ਕੂੜੁ’ ਤੋਂ ਨਹੀਂ ।
ਸ਼ਬਦ ‘ਕੂੜਾ’ ਸੰਸਕ੍ਰਿਤ ਦੇ ਸ਼ਬਦ ਕੂਟਕ (#ੱ×ਟਕ) ਦਾ ਪ੍ਰਾਕ੍ਰਿਤ ਤੇ ਪੰਜਾਬੀ ਰੂਪ ਹੈ, ਜੋ ਵਿਸ਼ੇਸ਼ਣ ਹੈ ਤੇ ਜਿਸ ਦਾ ਅਰਥ ਹੈ ‘ਝੂਠਾ, ਛਲ ਵਿੱਚ ਫਸਿਆ ਹੋਇਆ’ ।1।
- ॥ 3 ॥ ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥ ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥
- ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥ ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥
- ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ ॥ ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ ॥
- ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ ॥2॥ {ਪੰਨਾ 512}
ਪਦ ਅਰਥ :-ਰਸਨਾ-ਜੀਭ ਨਾਲ । ਕਪਟਿ ਕੀਤੈ-ਕਪਟ ਕੀਤਿਆਂ {ਨੋਟ :-ਲਫ਼ਜ਼ ‘ਕਪਟਿ’ ਵਿਆਕਰਣ ਅਨੁਸਾਰ ‘ਅਧਿਕਰਣ ਕਾਰਕ’ ਹੈ, ਲਫ਼ਜ਼ ‘ਕੀਤੈ’ ਭੀ ਏਸੇ ‘ਕਾਰਕ’ ਵਿੱਚ ਹੈ । ਅੰਗਰੇਜ਼ੀ ਵਿੱਚ ਇਸ ਬਨਾਵਟ ਨੂੰ Locative Absolute ਕਹੀਦਾ ਹੈ; ਸੰਸਕ੍ਰਿਤ ਵਿੱਚ ਇਹ ਵਿਆਕਰਣਿਕ ਬਣਤਰ ਬਹੁਤ ਮਿਲਦੀ ਹੈ, ਓਥੋਂ ਹੀ ਇਹ ਪੁਰਾਣੀ ਪੰਜਾਬੀ ਵਿੱਚ ਆਈ । ਸੋ ਏਥੇ ‘ਕਪਟਿ’ ਦਾ ਅਰਥ ‘ਕਪਟ ਨਾਲ’ ਕਰਨਾ ਗ਼ਲਤ ਹੈ} । ਸੁਭਾਇ-ਸੁਤੇ ਹੀ । ਪਰਬੋਧੈ-ਜਗਾਂਦਾ ਹੈ, ਉਪਦੇਸ਼ ਕਰਦਾ ਹੈ । ਸੁਆਇ-ਸੁਆਰਥ ਨਾਲ । ਇਤੁ ਕਮਾਣੈ-ਇਹ ਕਮਾਇਆਂ {ਨੋਟ :-‘ਇਤੁ’ ਪੜਨਾਂਵ ‘ਇਸੁ’ ਤੋਂ ਅਧਿਕਰਣ ਕਾਰਕ, ਇਕ-ਵਚਨ ਹੈ, ਜਿਵੇਂ ਉਪਰ ਲਫ਼ਜ਼ ‘ਕਪਟਿ’ ਹੈ । ‘ਕਮਾਣੈ’ ਭੀ ਏਸੇ ਕਾਰਕ ਵਿੱਚ ਹੈ} । ਸਹਸਾ-ਤੌਖਲਾ । ਨਾਮੋ-ਨਾਮ ਹੀ ।
ਸਲੋਕੁ ॥ 3 ॥
- ਗੂਜਰੀ, ਜਾਤਿ ਗਵਾਰਿ ਜਾ ਸਹੁ ਪਾਏ ਆਪਣਾ ॥ ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥
- ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ, ਸਾ ਕੁਲਵੰਤੀ ਨਾਰਿ ॥ ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥
- ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ ॥ ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ ॥
- ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ ॥ ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ ॥
- ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ ॥ ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ ॥
- ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ ॥1॥ {ਪੰਨਾ 516}
ਪਦ ਅਰਥ :-ਗੂਜਰੀ ਜਾਤਿ ਗਵਾਰਿ-{ਕਈ ਟੀਕਾਕਾਰ ਇਸ ਦਾ ਅਰਥ ਕਰਦੇ ਹਨ-ਹੇ ਗਵਾਰ ! ਉਮਰਾ ਗੁਜ਼ਰਦੀ ਜਾਂਦੀ ਹੈ । ਇਹ ਅਰਥ ਗ਼ਲਤ ਹੈ, ਲਫ਼ਜ਼ ‘ਜਾਤਿ’ ਦਾ ਅਰਥ ‘ਜਾਂਦੀ’ ਨਹੀਂ ਹੋ ਸਕਦਾ, ਉਹ ਲਫ਼ਜ਼ ‘ਜਾਤ’ ਹੈ, ਜਿਵੇਂ :
- ਬਹਤੀ ਜਾਤ ਕਦੇ ਦ੍ਰਿਸਟਿ ਨਾ ਧਾਰਤ’ ॥1॥26॥33॥ (ਸੂਹੀ ਮ: 5)
ਗਵਾਰ ਜਾਤਿ ਵਾਲੀ ਗੁਜਰੀ, ਮੋਟੀ ਜਾਤਿ ਗੂਜਰੀ (ਏਥੇ ਇਸ਼ਾਰਾ ਸ੍ਰੀ ਕ੍ਰਿਸ਼ਨ ਜੀ ਤੇ ਚੰਦ੍ਰਾਵਲਿ ਹੈ} । ਅਨਦਿਨੁ-ਹਰ ਰੋਜ਼ । ਭਉ-ਰੱਬ ਦਾ ਡਰ । ਕੁਲਵੰਤੀ-ਚੰਗੀ ਕੁਲ ਵਾਲੀ । ਕਰਤਾਰਿ-ਕਰਤਾਰ ਨੇ । ਕੁਲਖਣੀ-ਭੈੜੇ ਲੱਛਣਾਂ ਵਾਲੀ । ਪਰਹਰਿ ਛੋਡੀ- ਤਿਆਗ ਦਿੱਤੀ । ਭਤਾਰਿ- ਭਤਾਰ ਨੇ । ਭੈ ਪਇਐ- (ਇਹ ਦੋਵੇਂ ਲਫ਼ਜ਼ ਵਿਆਕਰਣ ਅਨੁਸਾਰ ‘ਅਧਿਕਰਣ ਕਾਰਕ, ਇਕ- ਵਚਨ’ ਵਿੱਚ ਹਨ) ।
ਇਸ ‘ਵਾਕਾਂਸ਼’ (Phrase) ਨੂੰ ਅੰਗਰੇਜ਼ੀ ਵਿੱਚ Locative Absolute ਆਖਦੇ ਹਨ ਤੇ ਪੰਜਾਬੀ ਵਿੱਚ ‘ਪੂਰਬ ਪੂਰਣ ਕਾਰਦੰਤਕ’ (ਹਿਰਦੇ ਵਿੱਚ ) ਰੱਬ ਦਾ ਡਰ ਪਿਆਂ ।
ਗੁਣੀ ਗਹੀਰੁ- ਗੁਣਾਂ ਦਾ ਖ਼ਜ਼ਾਨਾ । ਬੈਸੈ- ਬੈਠਦਾ ਹੈ । ਕਰਤਾਰੁ- (ਲਫ਼ਜ਼ ‘ਕਰਤਾਰਿ’ ਤੇ ‘ਕਰਤਾਰੁ’ ਦਾ ਵਿਆਕਰਣਿਕ ਫ਼ਰਕ ਚੇਤੇ ਰੱਖਣ-ਜੋਗ ਹੈ) ।
-----
ਸੰਬੰਧ ਕਾਰਕ:
- ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥ ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥
- ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾੳੇੁ ॥4॥2॥ {ਪੰਨਾ 14}
ਮਸੂ-(ਲਫ਼ਜ਼ ‘ਮਸੁ’ ਤੋਂ ਸੰਬੰਧ ਕਾਰਕ) ਮੱਸੁ ਦੀ, ਸਿਆਹੀ ਦੀ ।
- ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥
- ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥1॥ {ਪੰਨਾ 468}
‘ਕੂੜੈ’ ਸ਼ਬਦ ‘ਕੂੜਾ’ ਤੋਂ ਸੰਬੰਧ ਕਾਰਕ, ਇਕ-ਵਚਨ ਹੈ । ਚੇਤੇ ਰੱਖਣ ਦੀ ਲੋੜ ਹੈ ਕਿ ਸ਼ਬਦ ‘ਕੂੜੈ’ ਸ਼ਬਦ ‘ਕੂੜਾ’ ਤੋਂ ਹੈ, ‘ਕੂੜੁ’ ਤੋਂ ਨਹੀਂ ।
- ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥
- ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥
- ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ ॥
- ਓਨਮ ਅਖਰ ਸੁਣਹੁ ਬੀਚਾਰੁ ॥ ਓਨਮ ਅਖਰੁ ਤ੍ਰਿਭਵਣ ਸਾਰੁ ॥1॥ {ਪੰਨਾ 929-930}
ਓਨਮ ਅਖਰ ਬੀਚਾਰੁ :- ਓਨਮ ਅੱਖਰ ਦਾ ਵਿਚਾਰ {ਨੋਟ :-ਇਸ ਤੁਕ ਦੇ ਲਫ਼ਜ਼ ‘ਅਖਰ’ ਤੇ ਅਗਲੀ ਤੁਕ ਦੇ ਲਫ਼ਜ਼ ‘ਅਖਰੁ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ । ‘ਅਖਰ ਬੀਚਾਰੁ’ ਵਿੱਚ ਲਫ਼ਜ਼ ‘ਅਖਰ’ ਸੰਬੰਧ ਕਾਰਕ ਵਿੱਚ ਹੈ, ਭਾਵ ‘ਅੱਖਰ ਦਾ ਬੀਚਾਰ’ ।
------------------------------
ਅਵਰਿ : ਬਹੁ ਵਚਨ, ਪੁਲਿੰਗ, ਪੜਨਾਂਵ :
- ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ॥ (ਪੰਨਾ 100)
- ਨਾਨਕ ਤਜੀਅਲੇ ਅਵਰਿ ਜੰਜਾਲ॥ (ਪੰਨਾ 190); ਜੰਜਾਲ ਬਹੁ-ਵਚਨ ਹੈ;
- ਅਵਰਿ ਉਪਾਵ ਸਭਿ ਮੀਤ ! ਬਿਸਾਰਹੁ॥ (ਪੰਨਾ 288)
- ਅਵਰਿ ਨਿਰਾਫਲ ਕਾਮਾ॥ (ਪੰਨਾ 728)
- ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ॥ (ਪੰਨਾ 954)
ਅਵਰੁ: ਇਕ-ਵਚਨ, ਪੁਲਿੰਗ :
- ਤੁਧੁ ਬਿਨੁ ਦੂਜਾ ਅਵਰੁ ਨ ਕੋਇ॥ (ਪੰਨਾ 12)
- ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥ (ਪੰਨਾ 14)
- ਮੇਰੇ ਰਾਮ ! ਮੈ ਹਰਿ ਬਿਨੁ ਅਵਰੁ ਨ ਕੋਇ॥ (ਪੰਨਾ 27)
- ਤਿਸ ਕੀ ਸਰਨੀ ਪਰੁ ਮਨਾ ! ਜਿਸੁ ਜੇਵਡੁ ਅਵਰੁ ਨ ਕੋਇ॥ (ਪੰਨਾ 44)
- ਭਾਈ ਰੇ ! ਅਵਰੁ ਨਾਹੀ ਮੈ ਥਾਉ॥ (ਪੰਨਾ 58)
ਅਵਰਹ - ਸੰਪਰਦਾਨ ਕਾਰਕ , ਬਹ-ਵਚਨ, ਪੜਨਾਂਵ:
ਸੰਪਰਦਾਨ-ਕਾਰਕ ਦੀ ਪ੍ਰੀਭਾਸ਼ਾ
- ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ॥ (ਪੰਨਾ 274)
- ਆਪਿ ਜਪਹੁ ਅਵਰਹ ਨਾਮੁ ਜਪਾਵਹੁ॥ (ਪੰਨਾ 290)
- ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (ਪੰਨਾ 306)
- ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ॥ (ਪੰਨਾ 1206)
- ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ॥ (ਪੰਨਾ 1369)
(ਨੋਟ:) ਅਵਰਹ - ਅੰਤਲੇ ਹਾਹੇ ਦਾ ਉਚਾਰਨ ਬਿੰਦੀ ਰਹਿਤ ਕਰਨਾ ਹੈ। ਹ ਦੀ ਧੁਨੀ ਕੰਠ ਦੁਆਰ ਵਿੱਚ, ਸਿਹਾਰੀ ਵੱਲ ਉਲਾਰ ਨਹੀਂ ਕਰਨਾ।
ਇਕ - ਇਸਤਰੀ ਲਿੰਗ, ਇਕ-ਵਚਨ, ਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਦਾ ਰੂਪ ਹੈ।
- ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ (ਪੰਨਾ ੧); ' ਲਖ ' ਸ਼ਬਦ ਬਹੁ-ਵਚਨ ਹੈ, ਇਸ ' ਹੋਹਿ ' ਨੂੰ ' ਹੋਹਿਂ ' ਬਿੰਦੀ ਸਹਿਤ ਉਚਾਰਨਾ ਹੈ।
- ਗੁਰਾ ਇਕ ਦੇਹਿ ਬੁਝਾਈ ॥ (ਪੰਨਾ 2)
- ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ॥
- ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ॥ (ਪੰਨਾ ੩੧੮)
- ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ॥
- ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ॥(ਪੰਨਾ ੩੪੫)
ਇਕਿ - ਬਹੁ-ਵਚਨ ਰੂਪ, ਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਹੈ ਅਤੇ ਇਸ ਦਾ ਅਰਥ = ਕਈ (ਅਨੇਕ) ਹੈ।
- ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ (ਪੰਨਾ 1)
- ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ॥ (ਪੰਨਾ 11)
- ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ॥ (ਪੰਨਾ 16); ਆਵਹਿਂ ਅਤੇ ਜਾਹਿਂ ਬਿੰਦੀ ਸਹਿਤ ਉਚਾਰਨੇ ਹਨ।
- ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ॥
- ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ॥ (ਪੰਨਾ 20); ਸ਼ੁੱਧ ਉਚਾਰਨ ਲਈ ' ਆਵਹਿਂ ਅਤੇ ਜਾਵਹੀਂ ' ਪੜ੍ਹਨਾ ਹੈ।
- ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ॥ ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ॥ (ਪੰਨਾ 36)
- ਇਕਿ ਪਿਰੁ ਰਾਵਹਿ ਆਪਣਾ ਹਉ ਕੈ ਦਰਿ ਪੂਛਉ ਜਾਇ॥ ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ॥ (ਪੰਨਾ 38)
ਇਕੁ - ਅਦੁਤੀਯ (ਲਾਸਾਨੀ) ਪੁਲਿੰਗ ਇਕ ਵਚਨ, ਨਿਸ਼ਚਿਤ ਸੰਖਿਅਕ ਵਿਸ਼ੇਸ਼ਣ :
- ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ (ਪੰਨਾ 2)
- ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ॥ (ਪੰਨਾ 5)
- ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥
- ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ (ਪੰਨਾ 7)
- ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ॥
- ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ॥ (ਪੰਨਾ 21)
- ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ॥ ਸਭ = ਬਹੁ-ਵਚਨ, ਪੁਲਿੰਗ,ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਹੈ;
- ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ॥ (ਪੰਨਾ 27)
ਨੋਟ :- ਗੁਰਮਤਿ ਮਾਰਤੰਡ ਦੇ ਸਫ਼ਾ 421 ਉੱਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਇਸ ਸੰਬੰਧੀ ਆਪਣੇ ਵਿਚਾਰ ਇਉਂ ਅੰਕਿਤ ਕੀਤੇ ਹਨ: “ਮਾਤ੍ਰਾਂ ਬਿਨਾ ਅਰਥ ਸਪਸ਼ਟ ਨਹੀਂ ਹੋਂਦਾ, ਜਿਵੇਂ ‘ਜਪੁ’ ਵਿੱਚ ਆਇਆ ‘ਇਕੁ’ ਸ਼ਬਦ ਇਕ ਗਿਣਤੀ (ਯਕ) ਦਾ ਬੋਧਕ ਹੈ।
ਸਭ - ਇਸਤਰੀ ਲਿੰਗ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ:
- ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ॥
- ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ॥ (ਪੰਨਾ 6); ਸਾਰੀ ਕਾਇਨਾਤ ਪ੍ਰਮਾਤਮਾ-ਨਾਥ ਨੇ ਨੱਥੀ ਹੋਈ ਹੈ।
- ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ॥ ਸਾਰੀ ਸ੍ਰਿਸ਼ਟੀ ਨੂੰ ਸਿਰਜ ਕੇ ਫਿਰ ਨਾਸ ਕਰਦਾ ਹੈਂ।
- ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ॥ (ਪੰਨਾ 11); ਸਭ ਦੇ ਦਿਲ ਦੀ ਜਾਨਣ ਵਾਲਾ ਹੈ।
- ਸਭ ਤੇਰੀ ਤੂੰ ਸਭਨੀ ਧਿਆਇਆ॥
ਕਰਮ-ਕਾਰਕ ਦੀ ਪ੍ਰੀਭਾਸ਼ਾ
- ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ॥ (ਪੰਨਾ 309); ' ਧਨੁ ' ਕਰਮ-ਕਾਰਕ ਹੈ।
- ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ॥ (ਪੰਨਾ 11); ਇਸ ਪੰਗਤੀ ਵਿੱਚ, ਕ੍ਰਿਪਾ ਹੋਣ ਬਾਰੇ ਗੱਲ ਹੈ ਅਤੇ ਇਹ ਕ੍ਰਿਪਾ ' ਜਿਸ ਨੋ ' ਉਤੇ ਹੋਣ ਦੀ ਵੀਚਾਰ ਹੈ।
- ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਈ ਰਾਮ॥ ' ਸਭ ਇਛ ਪੁਜਾਈ '= ਕਰਮ-ਕਾਰਕ ਹੈ; ਸਾਰਿਆਂ ਦੀਆਂ ' ਇਛਾਂ ' ਪੂਰੀਆਂ ਕੀਤੀਆਂ।
- ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ॥(ਪੰਨਾ 848); ਸੁਆਮੀ ਰਾਮ = ਰਮਿਆ ਹੋਇਆ ਸੁਆਮੀ।
- ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ॥ ' ਸਭਨਾ ਕਾ = ਕਰਮ-ਕਾਰਕ ਹੈ ' ;
- ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ॥ ' ਸਭ = ਕਰਮ-ਕਾਰਕ ਹੈ ' ; (ਪੰਨਾ 849)
ਸਭਿ – ਬਹੁ-ਵਚਨ, ਪੁਲਿੰਗ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ:
- ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ॥ ਸੇਤ = ਚਿੱਟਾ, ਫਿਕਾ; ਬਰਨ = ਰੰਗ ; ' ਸਭਿ ' = ਸਭ ਦੇ ; 'ਸੇਤ ਬਰਨ ਸਭਿ ਦੂਤਾ '= 'ਸੇਤ ਬਰਨ ਸਭਿ ਦੂਤਾਂ ਦੇ '= ਸਾਰੇ ਕਾਮਾਦਿਕ ਵੈਰੀਆਂ ਦੇ ਰੰਗ ਚਿੱਟੇ, ਫਿਕੇ ਪੀਲੇ ਪੈ ਜਾਂਦੇ ਹਨ;
- ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ॥
- ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ॥ (ਪੰਨਾ 800)
- ਸਾਧਸੰਗਿ ਪ੍ਰਗਟੇ ਨਾਰਾਇਣ॥ ਨਾਨਕ ਦਾਸ ਸਭਿ ਦੂਖ ਪਲਾਇਣ॥ (ਪੰਨਾ 805)
- ਵੀਰਵਾਰਿ ਵੀਰ ਭਰਮਿ ਭੁਲਾਏ॥ ਪ੍ਰੇਤ ਭੂਤ ਸਭਿ ਦੂਜੈ ਲਾਏ॥ (ਪੰਨਾ 841)
- ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭਿ ਭੁਖ ਲਹਿ ਜਾਈਐ॥
- ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ॥ (ਪੰਨਾ 850)
ਸਭੁ - ਇਕ-ਵਚਨ, ਪੁਲਿੰਗ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ:
- ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ - ਸੰਬੋਧਨ ਰੂਪ ਸ਼ਬਦ ਹੈ।
- ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ (ਪੰਨਾ 1)
- ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥ (ਪੰਨਾ 2)
- ਨਾਨਕ ਨਾਮੁ ਸਮਾਲਹਿ ਸੇ ਜਨ ਸੋਹਨਿ ਦਰਿ ਸਾਚੈ ਪਤਿ ਪਾਈ॥ (ਪੰਨਾ 602)
- ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥
- ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ॥
- ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ॥ (ਪੰਨਾ 103)
- ਨਾਮੁ ਜਪਤ ਸਰਬ ਸੁਖੁ ਪਾਈਐ॥
- ਸਭੁ ਭਉ ਬਿਨਸੈ ਹਰਿ ਹਰਿ ਧਿਆਈਐ॥ (ਪੰਨਾ 104)
- ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ॥
ਹੋਰ - ਇਸਤਰੀ ਲਿੰਗ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ:
- ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥
- ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥ (ਪੰਨਾ 2); ਨਵਾ ਖੰਡਾ = ਉਚਾਰਨ ' ਨਵਾਂ ਖੰਡਾਂ ' = ਨੌਂ ਖੰਡਾਂ ;
- ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ॥ (ਪੰਨਾ 54)
- ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ॥ (ਪੰਨਾ 309)
- ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ॥(ਪੰਨਾ 310)
- ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ॥ (ਪੰਨਾ 423)
- ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ॥ (ਪੰਨਾ 451); ਉਚਾਰਨ ' ਗੁਰਸਿਖਾਂ ' ;
- ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ॥ (ਪੰਨਾ ੧੧)
- ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ॥ (ਪੰਨਾ ੮੪੮)
- ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ॥
- ਤੁਧੁ ਅਪੜਿ ਕੋਇ ਨ ਸਕੈ ਝਖਿ ਝਖਿ ਪਵੈ ਝੜਿ॥ (ਪੰਨਾ ੮੪੯ -੮੫੦)
ਹੋਰਿ - ਬਹੁ-ਵਚਨ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ :
- ਏਤੇ ਕੀਤੇ ਹੋਰਿ ਕਰੇਹਿ॥ ਤਾ ਆਖਿ ਨ ਸਕਹਿ ਕੇਈ ਕੇਇ॥ (ਪੰਨਾ 6)
- ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ॥ (ਪੰਨਾ 9)
- ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ॥ (ਪੰਨਾ 15)
- ਜੋ ਤਿਸੁ ਭਾਵਹਿ ਸੇ ਭਲੇ ਕਿ ਹੋਰਿ ਕਹਣ ਵਖਾਣ॥ (ਪੰਨਾ 15)
- ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ॥ (ਪੰਨਾ 16)
ਹੋਰੁ - ਇਕ ਵਚਨ ਪੁਲਿੰਗ, , ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ:
- ਹੋਰੁ ਆਖਿ ਨ ਸਕੈ ਕੋਇ॥ (ਪੰਨਾ 5)
- ਤਿਥੈ ਹੋਰੁ ਨ ਕੋਈ ਹੋਰੁ॥ (ਪੰਨਾ 8)
- ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ॥ (ਪੰਨਾ 301)
- ਓਨ੍ਹਾ ਅੰਦਰਿ ਹੋਰੁ ਮੁਖਿ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥ (ਪੰਨਾ 304)
- ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨਾ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ॥ (ਪੰਨਾ 305)
ਕੋਟ - ਬਹੁ ਵਚਨ ਪੁਲਿੰਗ ਨਾਂਵ, ਅਰਥ - ਕਿਲੇ :
- ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ॥
- ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ॥ (ਪੰਨਾ 17)
- ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ॥
- ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ॥ (ਪੰਨਾ 62)
- ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ॥
- ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ॥ (ਪੰਨਾ 449)
- ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ॥
- ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ॥ (ਪੰਨਾ 595)
- ਅੰਦਰਿ ਕੋਟ ਛਜੇ ਹਟਨਾਲੇ॥ ਆਪੇ ਲੇਵੈ ਵਸਤੁ ਸਮਾਲੇ॥ (ਪੰਨਾ 1033)
- ਕਿਉ ਲੀਜੈ ਗਢੁ ਬੰਕਾ ਭਾਈ॥ ਦੋਵਰ ਕੋਟ ਅਰੁ ਤੇਵਰ ਖਾਈ॥ (ਪੰਨਾ 1161)
- ਕਿਉ ਲੀਜੈ ਗਢੁ ਬੰਕਾ ਭਾਈ॥ ਦੋਵਰ ਕੋਟੋਟੋਟ ਅਰੁ ਤੇਵਰ ਖਾਈ॥ (ਪੰਨਾ 1224)
- ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ॥ (ਪੰਨਾ 595)
- ਅੰਦਰਿ ਕੋਟ ਛਜੇ ਹਟਨਾਲੇ॥ ਆਪੇ ਲੇਵੈ ਵਸਤੁ ਸਮਾਲੇ॥ (ਪੰਨਾ 1033)
- ਕਿਉ ਲੀਜੈ ਗਢੁ ਬੰਕਾ ਭਾਈ॥ ਦੋਵਰ ਅਰੁ ਤੇਵਰ ਖਾਈ॥ (ਪੰਨਾ 1161)
ਕੋਟਿ - ਨਿਸ਼ਚਿਤ ਸੰਖਿਅਕ ਵਿਸ਼ੇਸ਼ਣ, ਅਰਥ - ਕ੍ਰੋੜ
- ਕਥਨਾ ਕਥੀ ਨ ਆਵੈ ਤੋਟਿ॥ ਕਥਿ ਕਥਿ ਕਥੀ ਕੋਟੀ ॥ (ਪੰਨਾ 2)
- ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ॥
- ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ॥ (ਪੰਨਾ 14)
- ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ॥
- ਗਿਰੰਬਾਰੀ ਵਡ ਸਾਹਬੀ ਸਭੁ ਨਾਨਕ ਸੁਪਨੁ ਥੀਆ॥ (ਪੰਨਾ 43)
- ਕੋਟਿ ਮਜਨ ਕੀਨੋ ਇਸਨਾਨ॥ ਲਾਖ ਅਰਬ ਖਰਬ ਦੀਨੋ ਦਾਨੁ॥ (ਪੰਨਾ 202)
- ਕੋਟਿ ਜਤਨ ਉਪਾਵ ਮਿਥਿਆ ਕਛੁ ਨ ਆਵੈ ਕਾਮਿ॥
- ਸਰਣਿ ਸਾਧੂ ਨਿਰਮਲਾ ਗਤਿ ਹੋਇ ਪ੍ਰਭ ਕੈ ਨਾਮਿ॥ (ਪੰਨਾ 501)
ਕੋਟੁ - ਇਕ ਵਚਨ, ਪੁਲਿੰਗ ਨਾਂਵ, ਅਰਥ - ਕਿਲਾ
- ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ॥
- ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ॥ (ਪੰਨਾ 309)
- ਲੰਕਾ ਸਾ ਸਮੁੰਦ ਕੋਟੁ ਸੀ ਖਾਈ॥ ਤਿਹ ਰਾਵਨ ਘਰ ਖਬਰਿ ਨ ਪਾਈ॥ (ਪੰਨਾ 481)
- ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ॥
- ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ॥ (ਪੰਨਾ 522)
- ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ॥
- ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ॥ (ਪੰਨਾ 766)
- ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ॥
- ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ॥ (ਪੰਨਾ 793)
ਸਿੱਖ, ਸਾਧ, ਸੰਤ, ਜੰਤ, ਪਾਠ, ਜਾਪ, ਤਾਪ, ਸੰਜਮ, ਪੁੰਨ, ਪਾਪ, ਨਿੰਦਕ, ਦੇਸ, ਵੇਸ, ਦਿਨ, ਸੁਖ, ਆਹਰ, ਭੋਜਨ, ਆਦਿ ਬਹੁ-ਵਚਨ ਦੇ ਲਖਾਇਕ ਹਨ ।
- ਅਮੁਲ- ਬਹੁ-ਵਚਨ ਹੈ: ਅਮੁਲ ਗੁਣ ਅਮੁਲ ਵਾਪਾਰ॥ (ਪੰਨਾ )
ਨੋਟ: ਇਸ ਪੰਗਤੀ ਵਿੱਚ ਅਮੁਲ ਸ਼ਬਦ ਗੁਣ ਅਤੇ ਵਾਪਾਰ ਦਾ ਵਿਸ਼ੇਸ਼ਣ ਹੈ, ਅਤੇ ਦੋਵੇਂ ' ਗੁਣ ਅਤੇ ਵਾਪਾਰ ' ਸ਼ਬਦ, ਮੁਕਤਾ-ਅੰਤ ਹਨ ਜਿਵੇਂ ਅਮੁਲ ਹੈ।
- ਅਮੁਲੁ - ਇਕ ਵਚਨ : ਅਮੁਲੁ ਧਰਮੁ ਅਮੁਲੁ ਦੀਬਾਣੁ ॥ ( ਪੰਨਾ 5)
- ਤਿੰਨੇ ਸ਼ਬਦ ' ਅਮੁਲੁ, ਧਰਮੁ ਅਤੇ ਦੀਬਾਣੁ ' ਔਂਕੜ -ਅੰਤ ਹਨ, ਜਿਥੇ ਅਮੁਲੁ ਸ਼ਬਦ ਧਰਮੁ ਅਤੇ ਦੀਬਾਣੁ ਦਾ ਵਿਸ਼ੇਸ਼ਣ ਹੈ।
ਇਸਤ੍ਰੀ-ਲਿੰਗ ਨਾਂਵ:
- ਦੇਹ - ਦੇਹੀ: ਜਿਤੁ ਦਿਨਿ ਦੇਹ ਬਿਨਸਸੀ, ਤਿਤੁ ਵੇਲੇ ਕਹਸਨਿ ਪ੍ਰੇਤ॥ (ਪੰਨਾ 134)
- ਧਨ : ਜੋ ਪਿਰ ਕਰੈ, ਸੁ ਧਨ ਤਤੁ ਮਾਨੈ॥ (ਪੰਨਾ 1072)
- ਸਾ ਧਨ - ਇਸਤ੍ਰੀ: ਸਾ ਧਨ ਨਾਵੈ ਬਾਹਰੀ, ਅਵਗਣਵੰਤੀ ਰੋਇ॥ (ਪੰਨਾ 37)
- ਵਾਤ = ਬਾਤ : ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ॥ (ਪੰਨਾ )
ਇਸੇ ਤਰ੍ਹਾਂ ਬਾਤ, ਧੋਖ, ਧੀਰ, ਪਿਆਸ, ਖੇਹ, ਸੇਵ, ਵੇਲ, ਘਾਲ, ਠਉਰ, ਗਣਤ, ਜੰਝ,ਮਹਲ, ਕਲਮ, ਵਾਟ, ਪੂਜ, ਭੂਖ, ,ਨੀਂਦ, ਕੰਧ, ਤਿਖ, ਪੀੜ, ਪੀਰ, ਆਸ ... ਆਦਿ ਸ਼ਬਦ ਇਸਤ੍ਰੀ-ਲਿੰਗ ਹੋਣ ਕਰਕੇ ਮੁਕਤਾ-ਅੰਤ ਹਨ।
ਨੋਟ:
ਇਸਤ੍ਰੀ-ਲਿੰਗ ਨਾਂਵ ਦਾ ਵਿਸ਼ੇਸ਼ਣ ਸਦਾ ਮੁਕਤਾ-ਅੰਤ ਹੀ ਹੁੰਦਾ ਹੈ; ਜਿਵੇਂ:-
- ਫਕੜ : ਫਕੜ ਜਾਤੀ ਫਕੜੁ ਨਾਉਂ॥ (ਪੰਨਾ 83)
ਇਸ ਪੰਗਤੀ ਵਿੱਚ ' ਜਾਤੀ ' ਇਸਤ੍ਰੀ-ਲਿੰਗ ਨਾਂਉ ਹੈ ਅਤੇ ਇਸਦਾ ਵਿਸ਼ੇਸ਼ਣ ਫਕੜ ਬਿਨਾ ਔਂਕੜ ਤੋਂ (ਮੁਕਤਾ-ਅੰਤ) ਹੈ। ਪ੍ਰੰਤੂ ਸ਼ਬਦ ' ਨਾਉ ' ਇਕ-ਵਚਨ ਪੁਲਿੰਗ ਹੈ। ਇਸੇ ਲਈ ਇਸ ਦਾ ਵਿਸ਼ੇਸ਼ਣ 'ਫਕੜੁ ' ਵੀ ਔਂਕੜ-ਅੰਤ ਹੈ।
ਕਰਤਾ-ਕਾਰਕ ਦੀ ਪ੍ਰੀਭਾਸ਼ਾ
- ਨਾਨਕਿ = ਨਾਨਕ ਨੇ - ਕਰਤਾ ਕਾਰਕ, ਇਕ ਵਚਨ, ਪੁਲਿੰਗ :-
- ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ॥ (ਪੰਨਾ 166)
- ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ॥ (ਪੰਨਾ 316)
- ਸਾਧਸੰਗਿ ਨਾਨਕਿ ਰੰਗੁ ਮਾਣਿਆ॥ (ਪੰਨਾ 806)
- ਨਾਨਕੁ ਨੀਚੁ ਕਹੈ ਬੀਚਾਰੁ ॥ (ਪੰਨਾ 24)
- ਦੁਖੁ ਸੁਖੁ ਭਾਣੈ ਤਿਸੈ ਰਜਾਇ॥ ਨਾਨਕੁ ਨੀਚੁ ਕਹੈ ਲਿਵ ਲਾਇ॥ (ਪੰਨਾ 223)
' ਨਾਨਕੁ ' ਸ਼ਬਦ ਕਰਤਾ-ਕਾਰਕ ਹੈ।
- ਭਾਇ ਮਿਲੈ ਭਾਵੈ ਭਇਕਾਰੁ॥ ਨਾਨਕੁ ਨੀਚੁ ਕਹੈ ਬੀਚਾਰੁ॥ (ਪੰਨਾ 413); ' ਨਾਨਕੁ ' ਸ਼ਬਦ ਦੇ ਨਾਲ ' ਨੀਚੁ ' ਸ਼ਬਦ ਇਸ ਦਾ ਵਿਸ਼ੇਸ਼ਣ ਹੈ ਅਤੇ ਦੋਵੇਂ ' ਨਾਨਕੁ ਨੀਚੁ ' ਇਕੱਠੇ ਪੜ੍ਹਨੇ ਚਾਹੀਦੇ ਹਨ। ਭਇਕਾਰੁ = ਭਉ ਵਿੱਚ ਟਿਕਿਆ ਰਹਿਣ ਵਾਲਾ ;
- ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ॥(ਪੰਨਾ 1021)
- ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ॥ (ਪੰਨਾ 1022)
- ‘ਨਾਨਕੁ’ ਸ਼ਬਦ ਕਰਤਾ-ਕਾਰਕ ਹੈ । ਇਕ ਵਚਨ ਪੁਲਿੰਗ, ਨਾਉਂ ਹੈ ਅਤੇ ‘ਗਰੀਬੁ’ ਇਸ ਦਾ ਵਿਸ਼ੇਸ਼ਣ ਹੈ ਜੋ ' ਨਾਨਕੁ ਗਰੀਬੁ ' ਦੇ ਰੂਪ ਵਿੱਚ 3 ਵਾਰ ਆਇਆ ਹੈ।
- ਨਾਨਕੁ ਗਰੀਬੁ ਕਿਆ ਕਰੈ ਬਿਚਾਰਾ...॥ (ਪੰਨਾ 527)
- ਨਾਨਕੁ ਗਰੀਬੁ ਢਹਿ ਪਿਆ ਦੁਆਰੈ...॥ (ਪੰਨਾ 757)
- ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥ (ਪੰਨਾ 676)
- ਨਾਨਕੁ ਇਕ- ਵਚਨ, ਪੁਲਿੰਗ, ਨਾਉਂ ਦੇ ਨਾਲ ਜਨੁ, ਦਾਸੁ, ਦੀਨੁ ਇਕ-ਵਚਨ ਰੂਪ ਵਿੱਚ ਵਿਸ਼ੇਸ਼ਣ ਮਿਲਦੇ ਹਨ:-
- ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ॥5॥ (ਪੰਨਾ 11)
- ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ॥ (ਪੰਨਾ 646)
- ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ॥ (ਪੰਨਾ 106)
- ਨਾਨਕੁ ਦਾਸੁ ਇਹੀ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ॥ (ਪੰਨਾ 205)
- ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ॥ (ਪੰਨਾ 404)
- ਨਾਨਕੁ ਦੀਨੁ ਜਾਚੈ ਤੇਰੀ ਸੇਵ॥ (ਪੰਨਾ 867)
- ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ॥ (ਪੰਨਾ 1005)
- ਨਾਨਕੋ - ਕਰਤਾ ਕਾਰਕ :-
- ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ॥ (ਪੰਨਾ 1297)
ਸੰਪਰਦਾਨ-ਕਾਰਕ ਦੀ ਪ੍ਰੀਭਾਸ਼ਾ
ਨਾਨਕੈ – ਨਾਨਕ ਨੂੰ - ਸੰਪਰਦਾਨ ਕਾਰਕ
- ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ॥ (ਪੰਨਾ 421);
(ਮੈਨੂੰ) ਗੁਣ-ਹੀਣ ਨਾਨਕ ਨੂੰ ਸਦਾ-ਥਿਰ ਪ੍ਰਭੂ (ਦਾ ਸਿਮਰਨ-ਰੂਪ) ਗੁਣ ਮਿਲ ਜਾਏ (ਮੈਂ ਨਾਨਕ ਇਸੇ ਬਖ਼ਸ਼ਸ਼ ਨੂੰ ਸਭ ਤੋਂ ਉੱਚੀ) ਵਡਿਆਈ ਸਮਝਦਾ ਹਾਂ ।੮।੨੦।
ਅਧਿਕਰਨ-ਕਾਰਕ ਦੀ ਪ੍ਰੀਭਾਸ਼ਾ
- ਨਾਨਕ ਅਧਿਕਰਨ ਕਾਰਕ ਦੇ ਨਾਲ ' ਕੈ ' ਮਿਲਦੇ ਹਨ:-
ਸੰਬੋਧਨ-ਕਾਰਕ ਦੀ ਪ੍ਰੀਭਾਸ਼ਾ
- ਨਾਨਕ ਸੰਬੋਧਨ-ਕਾਰਕ ਨਾਲ ਕਉ, ਕਾ , ਕੈ .. ਲਗਦੇ ਹਨ।
- ਨਾਨਕ ਕਉ ਪ੍ਰਭ ਮਇਆ ਕਰਿ॥ (ਪੰਨਾ 211)
- ਨਾਨਕ ਕਉ ਪ੍ਰਭਿ ਕਰੀ ਦਾਤਿ॥ (ਪੰਨਾ 987)
- ਨਾਨਕ ਕਾ ਅੰਗੁ ਕੀਆ ਕਰਤਾਰਿ॥ (ਪੰਨਾ 866)
- ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ॥ (ਪੰਨਾ 399)
- ਨਾਨਕ ਕੈ ਘਰਿ ਕੇਵਲ ਨਾਮੁ॥ (ਪੰਨਾ 1136)
- ਨਾਨਕ ਵਿਗਸੈ ਵੇਪਰਵਾਹੁ॥ (ਪੰਨਾ 2)
- ਨਾਨਕਾ ਸੰਬੋਧਨ ਕਾਰਕ ਵਿਚ :-
- ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥ (ਪੰਨਾ 14)
- ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੁੋ॥ ਨੋਟ:- ਇਸ ਪੰਗਤੀ ਵਿੱਚ ਅਖੀਰ ਦੇ ਸ਼ਬਦ ਦੇ ਅੱਖਰ ਨ ਨੂੰ ਦੋ ਲਗਾਂ ' ੁ ' ਅਤੇ ' ੋ ' ਹਨ।
- ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ॥ (ਪੰਨਾ 40)
ਨਾਨਕਹ – ਸੰਬੋਧਨ ਕਾਰਕ :-
- ਸਾਧਸੰਗ ਸ੍ਨ੍ੇਹ ਸਤ੍ਹਿੰ ਸੁਖਯੰ ਬਸੰਤਿ ਨਾਨਕਹ॥ (ਪੰਨਾ 1354)
-
ਨੋਟ - ਇਸ ਪੰਗਤੀ ਵਿੱਚ ਸਾਧਸੰਗ ਦੇ ਬਾਅਦ ਦੇ ਸ਼ਬਦ ਵਿੱਚ ਸ ਦੇ ਪੈਰ ਵਿੱਚ ਅੱਧਾ ਨ ਹੈ ਅਤੇ ਸ ਦੇ ਉਪਰ ਲਾਂਵ ( ੇ) ਹੈ ਅਤੇ ਅਖੀਰ ਵਿੱਚ ਹ ਅੱਖਰ ਹੈ।
ਕਵਣ :
- ਇਕ : ਗੁਰਾ ! ਇਕ ਦੇਹਿ ਬੁਝਾਈ॥
ਸਭਨਾ ਜੀਆਂ ਕਾ ਇਕੁ ਦਾਤਾ ਸੋ ਮੈਂ ਵਿਸਰਿ ਨ ਜਾਈ॥ (ਪੰਨਾ )
- ਪਹਿਲੀ ਪੰਗਤੀ ਵਿੱਚ ' ਇਕ ' ਸ਼ਬਦ ' ਬੁਝਾਈ 'ਦਾ ਵਿਸ਼ੇਸ਼ਣ ਹੈ ਜੋ ਇਸਤ੍ਰੀ-ਲਿੰਗ ਹੋਣ ਕਰਕੇ ਔਂਕੜ ਤੋਂ ਬਿਨਾਂ ( ਮੁਕਤਾ-ਅੰਤ )ਹੈ। ਪ੍ਰੰਤੂ ਦੂਜੀ ਪੰਗਤੀ ਵਿੱਚ ਸ਼ਬਦ ' ਇਕੁ ', ' ਦਾਤਾ ' ਦਾ ਵਿਸ਼ੇਸ਼ਣ ਹੈ ਜੋ ਪੁਲਿੰਗ ਅਤੇ ਇਕ-ਵਚਨ ਹੋਣ ਕਰਕੁ ਔਂਕੜ-ਅੰਤ ' ਇਕੁ ' ਆਇਆ ਹੈ ।
- ਏਹ : ਨਾਨਕ ਕੀ ਬੇਨੰਤੀ ਏਹ ॥ (ਪੰਨਾ 684)
- ਏਹੁ : ਏਹੁ ਲੇਖਾ, ਲਿਖਿ ਜਾਣੈ ਕੋਇ॥ (ਪੰਨਾ 3)
- ਪਹਿਲੀ ਪੰਗਤੀ ਵਿੱਚ ' ਬੇਨੰਤੀ ' ਇਸਤ੍ਰੀ-ਲਿੰਗ ਹੋਣ ਕਰਕੇ ਇਸਦਾ ਵਿਸ਼ੇਸ਼ਣ ' ਏਹ ' ਔਕੜ ਤੋਂ ਬਿਨਾਂ (ਮੁਕਤਾ-ਅੰਤ ) ਆਇਆ ਹੈ।
- ਭੁਖਿਆਂ ਭੁਖ ਨ ਉਤਰੀ, ਜੇ ਬੰਨਾ ਪੁਰੀਆਂ ਭਾਰ॥ (ਪੰਨਾ ), ਸ਼ਬਦ ' ਭੁਖਿਆਂ ' ਦੇ ਅਖੀਰ ਵਿੱਚ ਆਏ ਕੰਨੇ (ਾ ) 'ਤੇ ਬਿੰਦੀ ਸਹਿਤ ਉਚਾਰਨਾ ਠੀਕ ਹੈ ।
- ਮੇਰੇ ਮਨ : ਹੇ ਮੇਰੇ ਮਨ! ਮੇਰੇ ਮਨ ਰਾਮ ਨਾਮਿ ਚਿਤੁ ਲਾਇ॥ (ਪੰਨਾ 1177), ਰਾਮ ਦੇ ਨਾਮ ਵਿੱਚ ਚਿਤੁ ਲਾਇਆ ਕਰ।
- ਬਾਮਣ : ਹੇ ਬਾਮਣ! ਮੂਰਖ ਬਾਮਣ, ਪ੍ਰਭੂ ਸਮਾਲਿ॥ ( ਪੰਨਾ 372), ਬਾਮਣ ਸ਼ਬਦ ਇਕ ਵਚਨ ਪੁਲਿੰਗ ਹੈ, ਪ੍ਰੰਤੂ, ਸੰਬੋਧਨ ਹੋਣ ਕਰਕੇ ਔਂਕੜ ਰਹਿਤ ( ਮੁਕਤਾ-ਅੰਤ)ਹੈ।
- ਪੰਡਿਤ : ਹੇ ਪੰਡਿਤ! ਕਹੁ ਰੇ ਪੰਡਿਤ, ਬਾਮਨ ਕਬ ਕੇ ਹੋਏ॥ ( ਪੰਨਾ 324)
- ਨਾਨਕ : ਹੇ ਨਾਨਕ ! ਨਾਨਕ, ਭਗਤਾਂ ਸਦਾ ਵਿਗਾਸੁ॥ (ਪੰਨਾ )
- ਨਾਨਕੁ ਨੀਚੁ, ਕਹੈ ਵੀਚਾਰੁ॥ (ਪੰਨਾ )
- ਸੁਨਿ ਮੀਤਾ, ਨਾਨਕੁ ਬਿਨਵੰਤਾ॥ (ਪੰਨਾ 271)
ਸੰਬੋਧਨ-ਕਾਰਕ ਵਾਲੇ ਨਾਂਵ ਨਾਲ ਜੋ ਵਿਸ਼ੇਸ਼ਣ ਹੋਵੇ, ਉਹ ਵੀ ਔਂਕੜ ਤੋਂ ਬਿਨਾਂ (ਮੁਕਤਾ-ਅੰਤ) ਹੋਵੇਗਾ।
- ਮੂਰਖ : ਮੂਰਖ ਬਾਮਣ, ਪ੍ਰਭੂ ਸਮਾਲਿ॥ ( ਪੰਨਾ 372)
- ਦਇਆਲ: ਨਾਨਕ, ਕਾਢਿ ਲੇਹੁ ਪ੍ਰਭ ਦਇਆਲ॥ ( ਪੰਨਾ 267).
- ' ਪ੍ਰਭ ' ਸੰਬੋਧਨ ਰੂਪ ਸ਼ਬਦ ਹੈ ਅਤੇ ' ਦਇਆਲ ' ਸ਼ਬਦ ' ਪ੍ਰਭ ' ਦਾ ਵਿਸ਼ੇਸ਼ਣ ਹੈ, ਇਸ ਲਈ ' ਦਇਆਲ ' ਵੀ ਮੁਕਤਾ-ਅੰਤ ਹੈ।
ਸੰਬੰਧ-ਕਾਰਕ ( )
ਸੰਬੰਧ-ਕਾਰਕ ਦੀ ਪ੍ਰੀਭਾਸ਼ਾ
ਸੰਬੰਧ ਕਾਰਕ ਨਾਲ ' ਕਾ, ਕਉ, ਕੀ ਆਦਿ ' ਸੰਬੰਧਕੀ ਚਿੰਨ ਆਉਣਗੇ;
- ਧਿਆਨ : ਮੁੰਦਾਂ ਸੰਤੋਖੁ, ਸਰਮੁ ਪਤੁ ਝੋਲੀ, ਧਿਆਨ ਕੀ ਕਰਹਿਂ ਬਿਭੂਤਿ॥ (ਪੰਨਾ ), ਮੁੰਦਾ ਸ਼ਬਦ ਬਹੁ-ਵਚਨ ਹੋਣ ਕਰਕੇ, ਇਸ ਦਾ ਉਚਾਰਨ ' ਮੁੰਦਾਂ ' ਹੋਵੇਗਾ ਅਤੇ ' ਕਰਹਿ ' ਸ਼ਬਦ ਵੀ ' ਕਰਹਿਂ ' ਉਚਾਰਨਾ ਹੈ।
- ਗੁਰ : ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ॥ (ਪੰਨਾ 303)
- ਜਗਦੀਸ - ਜਗਦੀਸ਼ : ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ਼॥ (ਪੰਨਾ ); ਜਗਦੀਸ਼ ਸ਼ੁਧ ਉਚਾਰਨ ਹੈ।
- ਜਗਦੀਸ ਨਾਲ ' ਦਾ ' ਲੁਪਤ ਸੰਬੰਧਕ ਹੈ।
- ਗੁਰ ਪ੍ਰਸਾਦਿ : ਗੁਰੂ ਦੀ ਕਿਰਪਾ ਨਾਲ।
ਔਂਕੜ-ਅੰਤ
1. (ੳ) ਔਂਕੜ-ਅੰਤ : ਇਕ-ਵਚਨ ( ਪੁਲਿੰਗ ਨਾਂਵ ) ਹੋਣ ਦੀ ਨਿਸ਼ਾਨੀ ਹੈ। ਪੁਲਿੰਗ ਨਾਂਵ ਜਦ ਇਕ-ਵਚਨ ਹੋਵੇ ਤਾਂ ਉਸਦੇ ਅੰਤਲੇ ਅੱਖਰ ਥੱਲੇ ਔਂਕੜ ਹੁੰਦਾ ਹੈ।
- ਮਨਮੁਖੁ - ‘ਮਨਮੁਖੁ ‘ ਅਭਿੰਨੁ ਨ ਭਿਜਈ ‘ਪਥਰੁ’ ਨਾਵਾਇਆ ॥ (ਪੰਨਾ 1244)
- ਪਾਤਿਸਾਹੁ - ਨਾਨਕ, ਪਾਤਿਸਾਹੀ ‘ਪਾਤਿਸਾਹੁ’॥ (ਪੰਨਾ 5)
- ਜਗੁ - ਨੈਨਹ ਦੇਖਤ ਇਹੁ ‘ਜਗੁ’ ਜਾਈ॥ (ਪੰਨਾ 325)
- ਤਨੁ - ਸੋ ‘ਤਨੁ ‘ ਜਲੈ ਕਾਠ ਕੈ ਸੰਗਾ ॥ (ਪੰਨਾ 326)
- ਪਾਰਬ੍ਰਹਮੁ - ਤੂੰ ‘ ਪਾਰਬ੍ਰਹਮੁ ‘ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖਿ ਵਖਾਣਾ॥ (ਪੰਨਾ 11)
2. (ਅ) ਇਕ-ਵਚਨ ਪੁਲਿੰਗ ਨਾਂਵ ਦੇ ਵਿਸ਼ੇਸ਼ਣ ਭੀ ਸਦਾ ਔਂਕੜ-ਅੰਤ ਹੀ ਆਉਂਦੇ ਹਨ, ਜਿਵੇਂ:-
- ਇਕੁ - ‘ਇਕੁ ‘ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ॥ (ਪੰਨਾ 303)
- ਏਹੁ - ਏਹੁ ਅੰਤ ਨ ਜਾਣੈ ਕੋਇ॥ ( ਪੰਨਾ )
- ਅਮੁਲੁ -‘ ਅਮੁਲੁ ‘ ਧਰਮੁ ‘ਅਮੁਲੁ ‘ ਦੀਬਾਣੁ ॥ ( ਪੰਨਾ )
- ਇਹੁ - ‘ਇਹੁ ‘ ਵਾਪਾਰੁ ਵਿਰਲਾ ਵਾਪਾਰੈ॥ (ਪੰਨਾ 283)
- ਉਪਰੋਕਤ ਪਗਤੀਆਂ ਵਿੱਚ ‘ ਇਕੁ ‘, ‘ ਏਹੁ ‘, ‘ ਅਮੁਲੁ ‘, ‘ ਇਹੁ ‘, ਕਰਮਵਾਰ ਮਨੁ, ਅੰਤੁ, ਧਰਮੁ ,ਦੀਬਾਣੁ , ਅਤੇ ਵਾਪਾਰੁ ਦੇ ਵਿਸ਼ੇਸ਼ਣ ਹਨ, ਜੋ ਸਾਰੇ ਹੀ ਔਂਕੜ ਸਹਤਿ ਹਨ ।
ਨੋਟ:- ਕੁਝ ਵਿਸ਼ੇਸ਼ਣ ਐਸੇ ਵੀ ਹਨ ਜੋ ਆਮ ਤੌਰ ‘ਤੇ ਔਂਕੜ-ਅੰਤ ਹੀ ਆਉਂਦੇ ਹਨ :
ਸਾਬਤੁ , ਖੁਆਰੁ, ਥਿਰੁ, ਧਨੁ, ਪਰਗਾਸੁ, ਪਰਗਟੁ ਪਰਵਾਣੁ, ਪਵਿਤੁ, ਬਹੁਤੁ, ਮੁਕਤੁ।
2. ਜਿਹਨਾਂ ‘ ਇਕ-ਵਚਨ ਪੁਲਿੰਗ ਨਾਂਵਾਂ ‘ ਦੇ ਨਾਲ ਸੰਬੰਧਕੀ ਪਦ ਆ ਜਾਵੇ ਤਾਂ ਨਾਂਵ ਔਂਕੜ-ਅੰਤ ਨਹੀਂ ਹੁੰਦਾ। ਜਿਵੇਂ: ਮਹਿ, ਵਿਚਿ, ਊਪਰਿ, ਅੰਤਰਿ, ਨਾਲਿ, ਆਦਿ ਸੰਬੰਧਕੀ ਪਦਾਂ ਕਰਕੇ ਔਂਕੜ-ਅੰਤ ਨਹੀਂ।
ਮਹਿ - ਖਿਨ ‘ ਮਹਿ ‘ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ॥ (ਪੰਨਾ 58)
- ਬਿਨਾ - ਨਾਮ ‘ ਬਿਨਾ ‘ ਮਾਟੀ ਸੰਗਿ ਰਲੀਆ॥ (ਪੰਨਾ 385)
- ਪਾਹਿ - ਕਹੁ ਬੇਨੰਤੀ ਅਪੁਨੇ ਸਤਿਗੁਰ ‘ ਪਾਹਿ’॥ (ਪੰਨਾ 182)
- ਸਉ - ਬਾਜੀਗਰ ‘ਸਉ ‘ ਮੁੋਹਿ ਪ੍ਰੀਤਿ ਬਨਿ ਆਈ॥ (ਪੰਨਾ 487)
- ਤੁਲਿ ਨਾਮ ‘ਤੁਲਿ ‘ ਕਛੁ ਅਵਰੁ ਨ ਹੋਇ॥ (ਪੰਨਾ 265)
ਨੋਟ: ਵਿਸਥਾਰ ਲਈ ਵੇਖੋ ਮੁਕਤਾ ਦਾ ਨਿਯਮ ਨੰਬਰ 5
ਨੋਟ: ਕੁਝ ਇਸਤ੍ਰੀ ਲਿੰਗ ਨਾਂਵਾਂ ਦੇ ਅੰਤ ਵਿੱਚ ਔਂਕੜ ਆਉਂਦਾ ਹੈ ਜੋ ਉਹਨਾਂ ਦਾ ਮੂਲਿਕ ਅੰਗ ਹੋਣ ਕਰਕੇ ਹੁੰਦਾ ਹੈ। ਇਹ ਔਂਕੜ ਹਮੇਸ਼ਾਂ (ਹਰ ਹਾਲਤ ਵਿੱਚ ) ਕਾਇਮ ਰਹਿੰਦਾ ਹੈ। ਅਜਿਹੇ ਸ਼ਬਦਾਂ ਲਈ ਦੇਖੋ ‘ ਮੁਕਤਾ ਦਾ ਨਿਯਮ ਨੰਬਰ 2 (ੳ) ਦਾ ਨੋਟ ।
ਨੋਟ: ਕਈ ਅਜਿਹੇ ਸ਼ਬਦ ਹਨ ਜਿਨ੍ਹਾਂ ਦੇ ਅੰਤ ਵਿੱਚ ਔਂਕੜ ਮੂਲਿਕ ਅੰਗ ਹੋਣ ਕਰਕੇ ਹਰ ਹਾਲਤ ਵਿੱਚ ਕਾਇਮ ਰਹਿੰਦਾ ਹੈ, ਜਿਵੇਂ: ਕਿਤੁ, ਸਭਤੁ, ਬਿਨੁ, ਬਿੰਦੁ, ਵਿਣੁ ।
ਨੋਟ: ਜਿਨ੍ਹਾਂ ਕਿਰਿਆ ਵਾਚੀ ਸ਼ਬਦਾਂ ਦਾ ਅੰਤਲਾ ਅੱਖਰ ‘ ਨ ‘ ਔਂਕੜ ਸਹਿਤ ਹੋਵੇ, ਉਸ ਵਿੱਚੋਂ ਹੇਠ ਲਿਖੇ ਅਨੁਸਾਰ ਅਰਥ ਨਿਕਲਦੇ ਹਨ।
- ਭੂਤ ਕਾਲ , ਅਨ ਪੁਰਖ, ਇਕ ਵਚਨ, ਇਸਤ੍ਰੀ ਲਿੰਗ (ਅੰਤ – ਅਨੁ)
- ਹੁਕਮੇ ਧਰਤੀ ਸਾਜੀਅਨੁ, ਸਾਚੀ ਧਰਮਸਾਲਾ॥ ( ਸਾਜੀ ਉਸ ਨੇ)(ਪੰਨਾ 785)
- ਆਪੇ ਸ੍ਰਿਸਟਿ ਉਪਾਈਅਨੁ, ਆਪੇ ਫੁਨਿ ਗੋਈ॥ ( ਉਪਾਈ ਉਸ ਨੇ) (ਪੰਨਾ 787)
- ਮਲੁ ਕੂੜੀ ਨਾਮਿ ਉਤਾਰੀਅਨੁ, ਜਪਿ ਨਾਮੁ ਹੋਆ ਸਚਿਆਰ॥ ( ਉਤਾਰੀ ਉਸ ਨੇ) (ਪੰਨਾ 950)
- ਆਪੇ ਤਾੜੀ ਲਾਈਅਨੁ, ਸਭ ਮਹਿ ਪਰਵੇਸਾ॥ ( ਲਾਈ ਉਸ ਨੇ) (ਪੰਨਾ 955)
ਨੋਟ: ਕਿਰਿਆ , ਸਾਜੀ, ਉਪਾਈ, ਉਤਾਰੀ, ਲਾਈ ( ੀ ) ਬਿਹਾਰੀ ਨਾਲ ਹੈ।
- ਭੂਤ ਕਾਲ, ਅਨ-ਪੁਰਖ, ਬਹੁ-ਵਚਨ, ਪੁਲਿੰਗ (ਅੰਤ –ਅਨੁ)
- ਆਪੇ ਆਪਿ ਉਪਾਇਅਨੁ, ਆਪਿ ਕੀਮਤਿ ਪਾਈ॥ ( ਉਪਾਏ ਹਨ ਉਸ ਨੇ) (ਪੰਨਾ 786)
- ' ਇਕਿ ' ਬਹੁ-ਵਚਨ ਪੜਨਾਂਵ, ਪੁਲਿੰਗ ਜਾਂ ਇਸਤ੍ਰੀ-ਲਿੰਗ ਹੈ ਅਤੇ ਵਿਸ਼ੇਸ਼ਣ ਵੀ ਹੈ।
Back to previous page
![](newimages/bar_r2_c2.gif)
Akali Singh Services and History | Sikhism | Sikh Youth Camp Programs | Punjabi and Gurbani Grammar | Home